ਕਾਰ ਸਵਾਰ ਨੇ ਸਕੂਟਰੀ ਸਵਾਰ ਜੌੜੇ ਨੂੰ ਟੱਕਰ ਮਾਰ ਕੇ ਭੱਜਣ ਦੀ ਕੋਸਿ਼ਸ਼ ਦੇ ਚਲਦਿਆਂ ਔਰਤ ਨੂੰ 100 ਮੀਟਰ ਤੱਕ ਘਸੀਟਿਆ
ਦੁਆਰਾ: Punjab Bani ਪ੍ਰਕਾਸ਼ਿਤ :Sunday, 07 July, 2024, 05:22 PM

ਕਾਰ ਸਵਾਰ ਨੇ ਸਕੂਟਰੀ ਸਵਾਰ ਜੌੜੇ ਨੂੰ ਟੱਕਰ ਮਾਰ ਕੇ ਭੱਜਣ ਦੀ ਕੋਸਿ਼ਸ਼ ਦੇ ਚਲਦਿਆਂ ਔਰਤ ਨੂੰ 100 ਮੀਟਰ ਤੱਕ ਘਸੀਟਿਆ
ਮੁੰਬਈ, 7 ਜੁਲਾਈ : ਸਵੇਰੇ ਸਵੇਰੇ ਇਕ ਤੇਜ਼ ਰਫ਼ਤਾਰ ਕਾਰ ਸਵਾਰ ਨੇ ਮੰੁਬਈ ਦੇ ਵਰਲੀ ਖੇਤਰ ਵਿਚ ਸਕੂਟਰੀ ਤੇ ਸਵਾਰ ਜੋੜੇ ਨੂੰ ਜਿਥੇ ਟੱਕਰ ਮਾਰ ਦਿੱਤੀ ਫਿਰ ਉਥੋਂ ਭੱਜਣ ਦੀ ਕੋਸਿ਼਼ਸ਼ ਕਰਨ ਦੇ ਚਲਦਿਆਂ 45 ਸਾਲਾ ਔਰਤਾਂ ਨੂੰ 100 ਮੀਟਰ ਤੱਕ ਘਸੀਟ ਕੇ ਵੀ ਲੈ ਗਿਆ, ਜਿਸ ਨਾਲ ਔਰਤ ਦੀ ਜਿਥੇ ਮੌਤ ਹੋ ਗਈ, ਉਥੇ ਸਕੂਟਰੀ ਸਵਾਰ ਔਰਤ ਦਾ ਪਤੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਦੱਸਣਯੋਗ ਹੈ ਕਿ ਕਾਰ ਸਵਾਰ ਮਿਹਿਰ ਸ਼ਾਹ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਪਾਰਟੀ ਸ਼ਿਵ ਸੈਨਾ ਦੇ ਨੇਤਾ ਰਾਜੇਸ਼ ਸ਼ਾਹ ਦਾ 24 ਸਾਲਾ ਪੁੱਤਰ ਹੈ, ਜੋ ਕਾਰ ਵਿਚ ਡਰਾਈਵਰ ਦੇ ਨਾਲ ਮੌਜੂਦ ਸੀ ਪਰ ਫਿਰ ਵੀ ਉਹ ਫਰਾਰ ਹੈ। ਪੁਲਸ ਵਲੋਂ ਫਿਲਹਾਲ ਦੀ ਘੜੀ ਰਾਜੇਸ਼ ਸ਼ਾਹ ਅਤੇ ਡਰਾਈਵਰ ਨੂੰ ਹਿਰਾਸਤ `ਚ ਲੈ ਲਿਆ ਗਿਆ ਹੈ ਅਤੇ ਕਾਰ ਵੀ ਜ਼ਬਤ ਕਰ ਲਈ ਗਈ ਹੈ।
