ਜ਼ੋਮੈਟੋ ਡਿਲਿਵਰੀ ਬੁਆਏ ਦਾ ਲੁਟੇਰਿਆਂ ਕੀਤਾ ਬੇਦਰਦੀ ਨਾਲ ਕਤਲ
ਦੁਆਰਾ: Punjab Bani ਪ੍ਰਕਾਸ਼ਿਤ :Sunday, 07 July, 2024, 04:22 PM

ਜ਼ੋਮੈਟੋ ਡਿਲਿਵਰੀ ਬੁਆਏ ਦਾ ਲੁਟੇਰਿਆਂ ਕੀਤਾ ਬੇਦਰਦੀ ਨਾਲ ਕਤਲ
ਲੁਧਿਆਣਾ, 7 ਜੁਲਾਈ : ਲੁਧਿਆਣਾ ਦੇ ਆਰਤੀ ਚੌਂਕ ਦਾ ਵਸਨੀਕ ਰਾਜੇਸ਼ ਕੁਮਾਰ ਨਾਮ ਦੇ ਜ਼ੋਮੈਟੋ ਡਿਲਿਵਰੀ ਬੁਆਏ ਦਾ ਲੁਟੇਰਿਆਂ ਵਲੋਂ ਬੇਰਹਿਮੀ ਨਾਲ ਟਿੱਬਾ ਰੋਡ ਵਿਖੇ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।ਪ੍ਰਾਪਤ ਜਾਣਕਾਰੀ ਅਨੁਸਾਰ 4 ਜੁਲਾਈ ਦੀ ਰਾਤ ਨੂੰ ਜਦੋਂ ਜ਼ੋਮੈਟੋ ਕੰਪਨੀ ਦਾ ਡਿਲਿਵਰੀ ਬੁਆਏ ਡਿਲਿਵਰੀ ਕਰਨ ਲਈ ਜਾ ਰਿਹਾ ਸੀ ਜਿਸ ਤੇ ਰਾਹ ਵਿਚ ਮੌਜੂਦ ਲੁਟੇਰਿਆਂ ਵਲੋਂ ਮੋਟਰਸਾਈਕਲ ਖੋਹ ਤੋਂ ਬਾਅਦ ਲੁੱਟ ਖਸੁੱਟ ਕੀਤੀ ਗਈ, ਜਿਸਦਾ ਵਿਰੋਧ ਕਰਨ ਤੇ ਲੁਟੇਰਿਆਂ ਨਾਲ ਡਿਲਵਰੀ ਬੁਆਏ ਦੀ ਹੋਈ ਹੱਥੋਪਾਈ ਦੇ ਚਲਦਿਆਂ ਲੁਟੇਰਿਆਂ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਤੇ ਲਹੂ ਲੁਹਾਣ ਹੋਏ ਡਿਲਵਰੀ ਬੁਆਏ ਨੇ ਅਖੀਰਕਾਰ ਹਸਪਤਾਲ ਵਿਚ ਜਾ ਕੇ ਇਲਾਜ ਦੌਰਾਨ ਜ਼ਖ਼ਮਾਂ ਦਾ ਦੁੱਖ ਬਰਦਾਸ਼ਤ ਨਾ ਕਰਦਿਆਂ ਦਮ ਹੀ ਤੋੜ ਦਿੱਤਾ।
