ਵਿਗਿਆਨੀਆਂ ਕੀਤਾ ਏਡਜ਼ ਅਤੇ ਐਚ. ਆਈ. ਵੀ. ਵਰਗੀ ਲਾਹਣਤ ਨੂੰ ਠੀਕ ਕਰਨ ਵਾਲੇ ਟੀਕੇ ਦਾ ਸਫਲ ਟ੍ਰਾਇਲ

ਦੁਆਰਾ: Punjab Bani ਪ੍ਰਕਾਸ਼ਿਤ :Sunday, 07 July, 2024, 04:35 PM

ਵਿਗਿਆਨੀਆਂ ਕੀਤਾ ਏਡਜ਼ ਅਤੇ ਐਚ. ਆਈ. ਵੀ. ਵਰਗੀ ਲਾਹਣਤ ਨੂੰ ਠੀਕ ਕਰਨ ਵਾਲੇ ਟੀਕੇ ਦਾ ਸਫਲ ਟ੍ਰਾਇਲ
ਦਿੱਲੀ, 7 ਜੁਲਾਈ : ਸੰਸਾਰ ਭਰ ਵਿਚ ਏਡਜ਼ ਅਤੇ ਐਚ. ਆਈ. ਵੀ. ਵਰਗੀ ਬਿਮਾਰੀ ਨਾਲ ਪੀੜ੍ਹਤ ਹੋਣ ਵਾਲੇ ਵਿਅਕਤੀਆਂ ਦਾ ਹੁਣ ਸਫਲ ਇਲਾਜ ਸੰਭਵ ਹੋ ਸਕੇਗਾ ਕਿਉਂਕਿ ਵਿਗਿਆਨੀਆਂ ਨੇ ਏਡਜ਼ ਅਤੇ ਐਚ. ਆਈ. ਵੀ. ਵਰਗੀ ਲਾਹਣਤ ਨੂੰ ਠੀਕ ਕਰਨ ਵਾਲੇ ਟੀਕੇ ਦਾ ਸਫਲ ਟ੍ਰਾਇਲ ਕਰ ਲਿਆ ਹੈ।ਇਸ ਟੀਕੇ ਦੀਆਂ ਦੋ ਖੁਰਾਕਾਂ ਸਾਲ ਵਿੱਚ ਲੈਣ ਤੋਂ ਬਾਅਦ ਏਡਜ਼ ਦਾ ਖ਼ਾਤਮਾ ਹੋ ਜਾਵੇਗਾ।