ਤੇਲ ਨਾਲ ਭਰੇ ਟੈਂਕਰ ਨੂੰ ਲੱਗੀ ਅੱਗ ਵਿਚੋਂ ਛਾਲ ਮਾਰ ਡਰਾਈਰ ਬਚਾਈ ਜਾਨ
ਦੁਆਰਾ: Punjab Bani ਪ੍ਰਕਾਸ਼ਿਤ :Sunday, 07 July, 2024, 04:00 PM

ਤੇਲ ਨਾਲ ਭਰੇ ਟੈਂਕਰ ਨੂੰ ਲੱਗੀ ਅੱਗ ਵਿਚੋਂ ਛਾਲ ਮਾਰ ਡਰਾਈਰ ਬਚਾਈ ਜਾਨ
ਹਿਸਾਰ, 7 ਜੁਲਾਈ : ਬਠਿੰਡਾ ਤੋਂ ਬਹਾਦਰਗੜ੍ਹ ਲਿਜਾ ਰਹੇ ਤੇਲ ਨਾਲ ਭਰੇ ਟੈਂਕਰ ਨੂੰ ਹਰਿਆਣਾ ਦੇ ਹਿਸਾਰ ਜਿ਼ਲ੍ਹੇ `ਚ ਕੈਂਟ ਕੋਲ ਅੱਗ ਲੱਗ ਗਈ, ਜਿਸ ਤੇ ਸੂਝ ਬੂਝ ਨਾਲ ਕੰਮ ਲੈਂਦਿਆਂ ਡਰਾਈਵਰ ਰਾਕੇਸ਼ ਨੇ ਟੈਂਕਰ ਵਿਚੋਂ ਛਾਲ ਮਾਰ ਕੇ ਆਪਣੀ ਕਮੀਤੀ ਜਾਨ ਬਚਾ ਲਈ। ਅੱਗ ਲੱਗਣ ਕਾਰਨ ਭਾਂਬੜ ਮਚ ਗਿਆ ਸੀ ਤੇ ਚੁਫੇਰੇਂ ਕਾਲਾ ਧੂੰਆਂ ਹੀ ਧੂੰਆਂ ਹੋ ਗਿਆ ਸੀ, ਜਿਸ ਨੂੰ ਬੁਝਾਉਣ ਲਈ ਫਾਇਰ ਬ੍ਰਿਗੇਡ ਦੀ ਗੱਡੀ ਮੌਕੇ `ਤੇ ਪਹੁੰਚੀ ਅਤੇ ਅੱਗ `ਤੇ ਕਾਬੂ ਪਾਇਆ ।
