ਮਾਂ ਵੱਲੋਂ ਦਿੱਤੇ ਗਏ ਬਿਆਨ ਨੂੰ ਸੁਣ ਕੇ ਮਨ ਬੇਹੱਦ ਦੁਖ਼ੀ ਹੋਇਆ ਹਾਂ : ਅੰਮ੍ਰਿਤਪਾਲ

ਦੁਆਰਾ: Punjab Bani ਪ੍ਰਕਾਸ਼ਿਤ :Sunday, 07 July, 2024, 04:06 PM

ਮਾਂ ਵੱਲੋਂ ਦਿੱਤੇ ਗਏ ਬਿਆਨ ਨੂੰ ਸੁਣ ਕੇ ਮਨ ਬੇਹੱਦ ਦੁਖ਼ੀ ਹੋਇਆ ਹਾਂ : ਅੰਮ੍ਰਿਤਪਾਲ
ਅੰਮ੍ਰਿਤਸਰ/ਆਸਾਮ, 7 ਜੁਲਾਈ : ਅੰਮ੍ਰਿਤਪਾਲ ਨੇ ਆਪਣੇ ਐਕਸ ਅਕਾਊਂਟ `ਤੇ ਪੋਸਟ ਸ਼ੇਅਰ ਕਰਦਿਆਂ ਲਿਖਿਆ ਹੈ ਕਿ ਮਾਂ ਵੱਲੋਂ ਦਿੱਤੇ ਗਏ ਬਿਆਨ ਨੂੰ ਸੁਣ ਕੇ ਮਨ ਬੇਹੱਦ ਦੁਖ਼ੀ ਹੋਇਆ ਹੈ।ਇਹ ਸਪੱਸ਼ਟੀਕਰਨ ਅੰਮ੍ਰਿਤਪਾਲ ਸਿੰਘ ਨੇ ਮਾਂ ਵੱਲੋਂ ਦਿੱਤੇ ਗਏ ਬਿਆਨ ਤੋਂ ਬਾਅਦ ਦਿੱਤਾ ਹੈ। ਦੱਸਣਯੋਗ ਹੈ ਕਿ ਅੰਮ੍ਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਵੀ ਹੈ। ਅੰਮ੍ਰਿਤਪਾਲ ਨੇ ਆਖਿਆ ਕਿ ਮਾਤਾ ਜੀ ਵੱਲੋਂ ਇਹ ਬਿਆਨ ਅਣਜਾਣੇ `ਚ ਦਿੱਤਾ ਗਿਆ ਹੈ ਪਰ ਫਿਰ ਵੀ ਅਜਿਹਾ ਬਿਆਨ ਮੇਰੇ ਪਰਿਵਾਰ ਜਾਂ ਮੇਰੇ ਕਿਸੇ ਵੀ ਹਮਾਇਤੀ ਵੱਲੋਂ ਨਹੀਂ ਆਉਣਾ ਚਾਹੀਦਾ।