ਸੰਸਦ ਵਿਚ ਨਾਅਰੇਬਾਜੀ ਕਰਨ ਵਾਲਿਆਂ ਨੂੰ ਮੋਦੀ ਨੇ ਪਿਲਾਇਆ ਪਾਣੀ
ਸੰਸਦ ਵਿਚ ਨਾਅਰੇਬਾਜੀ ਕਰਨ ਵਾਲਿਆਂ ਨੂੰ ਮੋਦੀ ਨੇ ਪਿਲਾਇਆ ਪਾਣੀ
ਨਵੀਂ ਦਿੱਲੀ, 3 ਜੁਲਾਈ : ਬੀਤੇ ਦਿਨੀਂ ਮੰਗਲਵਾਰ ਨੂੰ ਲੋਕ ਸਭਾ ਦੇ 7ਵੇਂ ਸੈਸ਼ਨ ਦੌਰਾਨ ਜਦੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਭਾਸ਼ਣ ਦੇਣ ਲੱਗੇ ਤਾਂ ਵਿਰੋਧੀ ਧਿਰ ਦੇ ਆਗੂਆਂ ਵਲੋਂ ਰੋਸ ਵਜੋਂ ਨਾਅਰੇਬਾਜੀ ਜਾਰੀ ਕਰ ਦਿੱਤੀ ਗਈ, ਜਿਸਦੇ ਚਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ `ਚ ਵੱਖਰੇ ਤਰ੍ਹਾਂ ਦੇ ਸੱਭਿਆਚਾਰ ਨੂੰ ਅਪਣਾਉਂਦਿਆਂ ਸਦਨ ਦੇ ਵੈੱਲ `ਚ ਨਾਅਰੇਬਾਜ਼ੀ ਕਰ ਰਹੇ ਕਾਂਗਰਸ ਦੇ ਸੰਸਦ ਮੈਂਬਰ ਨੂੰ ਪਾਣੀ ਪਿਆਇਆ ਤਾਂ ਕਿ ਕਿਧਰੇ ਨਾਅਰੇਬਾਜੀ ਕਰਦੇ ਕਰਦੇ ਗਲਾ ਨਾ ਸੁਕ ਜਾਵੇ।ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਹੰਗਾਮੇ ਅਤੇ ਨਾਅਰੇਬਾਜ਼ੀ ਦਰਮਿਆਨ ਕਾਂਗਰਸ ਨੇਤਾ ਰਾਹੁਲ ਗਾਂਧੀ `ਤੇ ਹਮਲਾ ਬੋਲਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅੱਜ ਹਿੰਦੂਆਂ `ਤੇ ਝੂਠਾ ਦੋਸ਼ ਲਾਉਣ ਦੀ ਸਾਜ਼ਿਸ਼ ਹੋ ਰਹੀ ਹੈ, ਗੰਭੀਰ ਸਾਜ਼ਿਸ਼ ਹੋ ਰਹੀ ਹੈ। ਇਹ ਕਿਹਾ ਗਿਆ ਹੈ ਕਿ ਹਿੰਦੂ ਹਿੰਸਕ ਹੁੰਦੇ ਹਨ। ਇਹ ਹੈ ਤੁਹਾਡੇ ਸੰਸਕਾਰ, ਤੁਹਾਡੀ ਸੋਚ, ਇਹ ਹੈ ਕਿ ਤੁਹਾਡੀ ਨਫ਼ਰਤ। ਇਸ ਦੇਸ਼ ਦੇ ਹਿੰਦੂਆਂ ਨਾਲ ਇਹ ਕਾਰਨਾਮਾ, ਇਹ ਦੇਸ਼ ਦਹਾਕਿਆਂ ਤੱਕ ਇਸ ਨੂੰ ਭੁੱਲਣ ਵਾਲਾ ਨਹੀਂ ਹੈ।