ਸ੍ਰੀ ਅਮਰਨਾਥ ਯਾਤਰਾ ਤੋਂ ਵਾਪਸ ਪਰਤ ਰਹੀ ਬਸ ਦੀਆਂ ਬ੍ਰੇਕਾਂ ਹੋਈਆਂ ਫੇਲ
ਦੁਆਰਾ: Punjab Bani ਪ੍ਰਕਾਸ਼ਿਤ :Wednesday, 03 July, 2024, 11:29 AM

ਸ੍ਰੀ ਅਮਰਨਾਥ ਯਾਤਰਾ ਤੋਂ ਵਾਪਸ ਪਰਤ ਰਹੀ ਬਸ ਦੀਆਂ ਬ੍ਰੇਕਾਂ ਹੋਈਆਂ ਫੇਲ
ਪਠਾਨਕੋਟ : ਸ੍ਰੀ ਅਮਰਨਾਥ ਜੀ ਦੀ ਪਵਿੱਤਰ ਯਾਤਰਾ ਤੋਂ ਵਾਪਸ ਆ ਰਹੀ ਬੱਸ ਵਿਚ ਸਵਾਰ 44 ਯਾਤਰੀਆਂ ਦੀ ਜਾਨ ਉਸ ਵੇਲੇ ਖ਼ਤਰੇ ਵਿਚ ਪੈ ਗਈ ਜਦੋਂ ਬਸ ਦੀਆਂ ਬ੍ਰੇਕਾਂ ਹੀ ਫੇਲ ਹੋ ਗਈਆਂ ਤੇ ਇਸ ਸਭ ਦੇ ਚਲਦਿਆਂ ਬਸ ਵਿਚ ਸਵਾਰ ਸਵਾਰੀਆਂ ਵਲੋ ਬਸ ਵਿਚੋਂ ਛਾਲਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ। ਦੱਸਣਯੋਗ ਹੈ ਕਿ ਉਕਤ ਘਟਨਾਕ੍ਰਮ ਨਾਲ ਹੋਣ ਵਾਲੇ ਨੁਕਸਾਨ ਤੋਂ ਫੌਜ ਨੇ ਤੁਰੰਤ ਕਾਰਵਾਈ ਕਰਦੇ ਹੋਏ ਸਾਰੇ ਯਾਤਰੀਆਂ ਨੂੰ ਬਚਾ ਲਿਆ।
