ਜਾਨਾਂ ਬਚਾਉਣ ਵਾਲੇ ਵਿਦਿਆਰਥੀਆਂ ਨੂੰ ਭਾਰਤ ਸਰਕਾਰ ਕਰੇਗੀ ਸਨਮਾਨਿਤ

ਦੁਆਰਾ: Punjab Bani ਪ੍ਰਕਾਸ਼ਿਤ :Wednesday, 03 July, 2024, 10:19 AM

ਜਾਨਾਂ ਬਚਾਉਣ ਵਾਲੇ ਵਿਦਿਆਰਥੀਆਂ ਨੂੰ ਭਾਰਤ ਸਰਕਾਰ ਕਰੇਗੀ ਸਨਮਾਨਿਤ
ਭਾਰਤ ਦੇ ਪ੍ਰਧਾਨ ਮੰਤਰੀ ਜੀ ਵਲੋਂ ਹਰ ਸਾਲ ਵਾਂਗ ਇਸ ਵਾਰ ਵੀ ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਰਾਜ ਸਰਕਾਰਾਂ ਰਾਹੀਂ ਪੱਤਰ ਭੇਜਕੇ ਅਰਜ਼ੀਆਂ ਮੰਗੀਆਂ ਹਨ ਕਿ ਜਿਹੜੇ ਵਿਦਿਆਰਥੀਆਂ ਨੇ ਪਿਛਲੇ ਸਾਲਾਂ ਵਿੱਚ ਕਿਸੇ ਹਾਦਸੇ, ਦੁਰਘਟਨਾ, ਘਰਾਂ ,ਗਲ਼ੀ ਮਹੱਲਿਆ ਜਾਂ ਸੜਕਾਂ, ਰੇਲ ਗੱਡੀਆਂ ਜਾਂ ਸੰਸਥਾਵਾਂ ਵਿਖੇ ਕਿਸੇ ਜ਼ਖ਼ਮੀ, ਬੇਹੋਸ਼, ਦਿਲ ਦੇ ਦੌਰੇ, ਕਾਰਡੀਅਕ ਅਰੈਸਟ, ਅੱਗਾਂ ਲਗਣ, ਗੈਸਾਂ ਧੂੰਏਂ ਮੱਲਵੇ ਵਿੱਚ ਫ਼ਸੇ ਲੋਕਾਂ, ਬਿਜਲੀ ਕਰੰਟ ਡੁੱਬਣ ਜਾਂ ਕਿਸੇ ਹੋਰ ਸੰਕਟ ਸਮੇਂ ਕਿਸੇ ਵੀ ਇਨਸਾਨ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਉਹ ਵਿਦਿਆਰਥੀ, ਆਪਣੇ ਸਕੂਲ ਦੇ ਪ੍ਰਿੰਸੀਪਲ ਨੂੰ ਸਾਰੀ ਘਟਨਾ ਦੀ ਜਾਣਕਾਰੀ ਦੇਣ, ਘਟਨਾ ਦਾ ਪੂਰਾ ਵੇਰਵਾ, ਸਥਾਨ, ਬਚਾਏ ਗਏ ਜਾ ਬਚਾਉਣ ਦੀ ਕੋਸ਼ਿਸ਼ ਕੀਤੇ ਬੱਚੇ, ਨੋਜਵਾਨ, ਇਨਸਾਨ ਦਾ ਵੇਰਵਾ, ਬਹਾਦਰੀ ਵਜੋਂ, ਵਿਦਿਆਰਥੀ ਨੂੰ ਕਿਸੇ ਸੰਸਥਾ ਜਾਂ ਪ੍ਰਸ਼ਾਸਨ ਵਲੋਂ ਪ੍ਰਸ਼ੰਸਾ ਪੱਤਰ ਮਿਲੇ, ਉਨ੍ਹਾਂ ਦੀ ਫੋਟੋ ਕਾਪੀਆਂ, ਅਰਜ਼ੀ ਤੇ ਲਿਖਕੇ, ਆਪਣੇ ਮਹੱਲੇ ਪਿੰਡ ਦੇ ਸਰਪੰਚ ਜਾਂ ਐਮ ਸੀ ਤੋਂ ਸਿਫਾਰਸ਼ ਕਰਵਾਕੇ, ਪ੍ਰਿੰਸੀਪਲ ਨੂੰ ਦੇਣ, ਪ੍ਰਿੰਸੀਪਲ ਵਲੋਂ ਵਿਦਿਆਰਥੀਆਂ ਦੀਆਂ ਅਰਜ਼ੀਆਂ ਜ਼ਿਲੇ ਦੇ ਜ਼ਿਲਾ ਸਿੱਖਿਆ ਅਫਸਰ ਰਾਹੀਂ ਡਿਪਟੀ ਕਮਿਸ਼ਨਰ ਨੂੰ ਭੇਜੀਆਂ ਜਾਣਗੀਆਂ। ਡਿਪਟੀ ਕਮਿਸ਼ਨਰ ਵਲੋਂ ਉਹ ਅਰਜ਼ੀਆਂ, ਰਾਜ ਸਰਕਾਰ ਦੇ ਚੀਫ਼ ਸਕੱਤਰ ਨੂੰ ਅਤੇ ਚੀਫ਼ ਸਕੱਤਰ ਵਲੋਂ ਭਾਰਤ ਸਰਕਾਰ ਨੂੰ ਭੇਜੀਆਂ ਜਾਂਦੀਆਂ ਹਨ ਫੇਰ ਭਾਰਤ ਸਰਕਾਰ ਦੇ ਕੁੱਝ ਅਧਿਕਾਰੀ ਜਾਂਚ ਪੜਤਾਲ ਕਰਨ ਲਈ ਆਉਂਦੇ ਹਨ ਕਿਉਂਕਿ ਕਈ ਵਾਰ ਝੁਠੀਆ ਅਰਜ਼ੀਆਂ ਵੀ ਪਹੁੰਚ ਜਾਂਦੀਆਂ ਹਨ। ਇਹ ਜਾਣਕਾਰੀ ਦਿੰਦੇ ਹੋਏ ਸ਼੍ਰੀ ਕਾਕਾ ਰਾਮ ਵਰਮਾ ਸੇਵਾ ਮੁਕਤ ਜਿਲਾ ਟ੍ਰੇਨਿੰਗ ਅਫ਼ਸਰ ਰੈੰਡ ਕਰਾਸ ਨੇ ਦੱਸਿਆ ਕਿ ਯੋਗ ਵਿਦਿਆਰਥੀਆਂ ਨੂੰ ਭਾਰਤ ਸਰਕਾਰ ਵੱਲੋਂ 22 ਜਨਵਰੀ ਨੂੰ ਨਵੀਂ ਦਿੱਲੀ ਵਿਖੇ ਬੁਲਾਕੇ ਹੋਸਟਲ ਵਿਖੇ ਠਹਿਰਾਇਆ ਜਾਂਦਾ ਹੈ। ਇੱਕ ਦਿਨ ਪ੍ਰਧਾਨ ਮੰਤਰੀ ਜੀ ਅਤੇ ਇੱਕ ਦਿਨ ਭਾਰਤ ਦੇ ਰਾਸ਼ਟਰਪਤੀ ਜੀ ਬੱਚਿਆਂ ਨੂੰ ਆਪਣੇ ਨਿਵਾਸ ਸਥਾਨ ਤੇ ਬੁਲਾਕੇ ਭੋਜ਼ਨ ਕਰਵਾਉਂਦੇ ਹਨ ਅਤੇ ਬੱਚਿਆਂ ਨੂੰ ਬਹੁਤ ਗਿਫ਼ਟ ਦਿੱਤੇ ਜਾਂਦੇ ਹਨ। 26 ਜਨਵਰੀ ਨੂੰ ਬਹਾਦਰ ਵਿਦਿਆਰਥੀਆਂ ਨੂੰ ਹਾਥੀਆਂ ਤੇ ਬਿਠਾਕੇ, ਮਾਰਚ ਪਾਸਟ ਪ੍ਰੇਡ ਵਿਖੇ ਸ਼ਾਮਲ ਕੀਤਾ ਜਾਂਦਾ ਹੈ ਅਤੇ ਹਰੇਕ ਵਿਦਿਆਰਥੀ ਨੂੰ ਸਰਕਾਰ ਵੱਲੋਂ ਇੱਕ ਲੱਖ ਰੁਪਏ ਪ੍ਰਸੰਸਾ ਪੱਤਰ ਦੇਕੇ ਸਨਮਾਨਿਤ ਕੀਤਾ ਜਾਂਦਾ ਹੈ।
ਸ਼੍ਰੀ ਕਾਕਾ ਰਾਮ ਵਰਮਾ ਨੇ ਦੱਸਿਆ ਕਿ ਕੁਦਰਤੀ ਜਾਂ ਮਨੁੱਖੀ ਆਫ਼ਤਾਵਾ, ਅੱਗਾਂ ਲਗਣ, ਗੈਸਾਂ ਲੀਕ ਹੋਣ,ਬਿਜਲੀ ਕਰੰਟ, ਆਵਾਜਾਈ ਹਾਦਸਿਆਂ, ਘਰੇਲੂ ਘਟਨਾਵਾਂ, ਦਿਲ ਦੇ ਦੌਰੇ, ਬੇਹੋਸ਼ੀ, ਲੜਾਈਆਂ ਆਦਿ ਸਮੇਂ ਪੀੜਤਾਂ ਦੀ ਜਾਨਾਂ ਬਚਾਉਣ ਦੀ ਟ੍ਰੇਨਿੰਗ ਵਿਦਿਆਰਥੀਆਂ ਨੂੰ ਸਾਲ ਵਿੱਚ ਦੋ ਵਾਰ ਜ਼ਰੂਰ ਕਰਵਾਉਣੀ ਚਾਹੀਦੀ ਹੈ, ਤਾਂ ਜੋ ਉਹ ਸਕੂਲਾਂ ਵਿਖੇ 7/8 ਸਾਲਾਂ ਵਿੱਚ ਇਸ ਟ੍ਰੇਨਿੰਗ ਰਾਹੀਂ ਪੀੜਤਾਂ ਦੀ ਜਾਨਾਂ ਬਚਾਉਣ ਲਈ ਯੋਗ ਹੋ ਸਕਣ, ਅਤੇ ਉਨ੍ਹਾਂ ਦੇ ਦਿਲ ਦਿਮਾਗ ਭਾਵਨਾਵਾਂ ਵਿਚਾਰਾਂ ਆਦਤਾਂ ਵਿੱਚ ਹਮਦਰਦੀ ਨਿਮਰਤਾ ਸ਼ਹਿਣਸ਼ੀਲਤਾ ਅਨੁਸ਼ਾਸਨ ਮਦਦ ਕਰਨ ਦੀ ਕਾਬਲੀਅਤ ਆ ਜਾਵੇ। ਅਜਿਹੇ ਯੋਗ ਅਤੇ ਸਿਖਿਅਤ ਨੋਜਵਾਨ ਹਰ ਪ੍ਰਕਾਰ ਦੀ ਐਮਰਜੈਂਸੀ ਸਮੇਂ ਪੀੜਤਾਂ ਦੀ ਸਹਾਇਤਾ ਕਰਣਗੇ ਕਿਉਂਕਿ ਸਕੂਲ ਪੱਧਰ ਤੇ ਵਾਰ ਵਾਰ ਟਰੇਨਿੰਗ ਕਰਨ ਕਰਕੇ ਉਹ ਪੀੜਤਾਂ ਦੇ ਮਦਦਗਾਰ ਦੋਸਤ ਬਣ ਸਕਦੇ ਹਨ ਅਤੇ ਉਨ੍ਹਾਂ ਵਿੱਚ ਆਤਮ ਵਿਸ਼ਵਾਸ, ਹੌਸਲੇ, ਹਿੰਮਤ, ਹਮਦਰਦੀ ਨਿਮਰਤਾ ਸਬਰ ਸ਼ਾਂਤੀ ਦੇ ਗੁਣ ਗਿਆਨ ਵੀਚਾਰ ਭਾਵਨਾਵਾਂ ਉਜਾਗਰ ਹੋਣਗੀਆਂ। ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਜੀ, ਸਿਖਿਆ ਮੰਤਰੀ ਜੀ, ਖੇਡ ਅਤੇ ਯੁਵਕ ਸੇਵਾਵਾਂ ਮੰਤਰੀ ਜੀ ਨੂੰ ਬੇਨਤੀ ਕੀਤੀ ਹੈ ਕਿ ਸਕੂਲਾਂ ਵਿਖੇ ਲਗਾਏ ਜਾਂਦੇ ਐਨ ਐਸ ਐਸ, ਐਨ ਸੀ ਸੀ ਸਕਾਉਟ ਗਾਈਡਜ਼ ਅਤੇ ਜੂਨੀਅਰ ਰੈੱਡ ਕਰਾਸ ਕੈਂਪਾਂ ਦੌਰਾਨ ਬੱਚਿਆਂ ਨੂੰ ਕੀਮਤੀ ਜਾਨਾਂ ਬਚਾਉਣ ਲਈ ਟਰੇਨਿੰਗ ਅਭਿਆਸ ਅਤੇ ਹਮਦਰਦੀ ਨਿਮਰਤਾ ਸ਼ਹਿਣਸ਼ੀਲਤਾ ਅਨੁਸ਼ਾਸਨ ਆਗਿਆ ਪਾਲਣ ਦੇ ਗੁਣ ਗਿਆਨ ਹੌਸਲੇ ਹਿੰਮਤ ਭਾਵਨਾਵਾਂ ਦੇਣ ਲਈ ਯਤਨ ਕੀਤੇ ਜਾਣ।
ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਵੀ ਆਪਣੀ ਪੱਧਰ ਤੇ ਆਪਣੇ ਵਿਦਿਆਰਥੀਆਂ ਨੂੰ ਪੀੜਤਾਂ ਦੇ ਮਦਦਗਾਰ ਫਰਿਸਤੇ ਬਣਾਉਣ ਲਈ ਵਿਸ਼ਾ ਮਾਹਿਰਾਂ ਰਾਹੀਂ ਟਰੇਨਿੰਗ ਅਤੇ ਅਭਿਆਸ ਜ਼ਰੂਰ ਕਰਵਾਉਣੇ ਚਾਹੀਦੇ ਹਨ ਤਾਂ ਜੋਂ ਉਹ ਹਿੰਮਤ ਕਰਕੇ ਕੀਮਤੀ ਜਾਨਾਂ ਬਚਾਉਣ ਅਤੇ ਬਹਾਦਰ ਬੱਚਿਆਂ ਦੇ ਸਨਮਾਨ ਪ੍ਰਾਪਤ ਕਰਨ। ਕਿਉਂਕਿ ਭਾਰਤ ਸਰਕਾਰ ਵੱਲੋਂ ਹਰ ਸਾਲ ਬਹਾਦਰ ਹਮਦਰਦ ਬੱਚਿਆਂ ਨੂੰ ਸਨਮਾਨਿਤ ਕਰਨ ਲਈ ਅਰਜ਼ੀਆਂ ਮੰਗੀਆਂ ਜਾਂਦੀਆਂ ਹਨ ਪਰ ਪੰਜਾਬ ਦੇ ਬੱਚਿਆ ਨੂੰ ਭਾਰਤ ਸਰਕਾਰ ਵੱਲੋਂ ਦਿੱਤੇ ਜਾਂਦੇ ਬਹਾਦਰੀ ਪੁਰਸਕਾਰਾਂ ਬਾਰੇ ਜਾਣਕਾਰੀ ਹੀ ਨਹੀਂ ਦਿੱਤੀ ਜਾਂਦੀ ਅਤੇ ਨਾ ਹੀ ਆਫ਼ਤ ਪ੍ਰਬੰਧਨ ਸਿਵਲ ਡਿਫੈਂਸ ਫਸਟ ਏਡ ਸੀ ਪੀ ਆਰ ਜ਼ਖਮੀਆਂ ਦੀ ਸੇਵਾ ਸੰਭਾਲ ਫਾਇਰ ਸੇਫਟੀ ਸਿਲੰਡਰਾਂ ਦੀ ਵਰਤੋਂ ਰੈਸਕਿਯੂ ਟਰਾਂਸਪੋਰਟ ਕਰਨ ਦੀ ਟ੍ਰੇਨਿੰਗ ਕਰਵਾਈ ਜਾਂਦੀ ਹੈ ਜਿਸ ਕਾਰਨ ਪੰਜਾਬ ਦੇ ਬੱਚੇ ਇਨ੍ਹਾਂ ਪੁਰਸਕਾਰਾਂ ਤੋਂ ਬਾਂਝੇ ਰਹਿਦੇ ਹਨ ਉਨ੍ਹਾਂ ਨੇ ਦੱਸਿਆ ਕਿ ਪਟਿਆਲਾ ਵਿਖੇ ਡੈਡੀਕੇਟਿਡ ਬ੍ਰਦਰਜ਼ ਗਰੁੱਪ ਪੰਜਾਬ ਰਜਿਸਟਰਡ ਪਟਿਆਲਾ ਵਲੋਂ ਸ਼੍ਰੀ ਕਾਕਾ ਰਾਮ ਵਰਮਾ ਦੇ ਉੱਦਮ ਅਤੇ ਘਰ ਘਰ ਹੋਣ ਕੀਮਤੀ ਜਾਨਾਂ ਬਚਾਉਣ ਵਾਲੇ ਮਦਦਗਾਰ ਫਰਿਸਤੇ ਦੇ ਮਿਸ਼ਨ ਤਹਿਤ ਅਜਿਹੇ ਬਹਾਦਰ ਵਿਦਿਆਰਥੀਆਂ, ਅਧਿਆਪਕਾਂ, ਨਾਗਰਿਕਾਂ, ਪੁਲਿਸ, ਟਰੇਫਿਕ, ਐਸ ਐਸ ਐਫ, ਫਾਇਰ ਸੇਫਟੀ, ਹੋਮ ਗਾਰਡ ਸਿਵਲ ਡਿਫੈਂਸ, ਨੂੰ ਹਰ ਮਹੀਨੇ ਦੇ ਪਹਿਲੇ ਐਤਵਾਰ ਨੂੰ ਭਾਸ਼ਾ ਭਵਨ ਪਟਿਆਲਾ ਵਿਖੇ ਪ੍ਰਸੰਸਾ ਪੱਤਰ ਅਤੇ ਗੋਲਡ ਮੈਡਲ ਦੇਕੇ ਸਨਮਾਨਿਤ ਕੀਤਾ ਜਾਂਦਾ ਹੈ ਅਤੇ ਹੁਣ ਤੱਕ 100 ਤੋਂ ਵੱਧ ਬਹਾਦਰ ਮਦਦਗਾਰ ਫਰਿਸਤਿਆ ਨੂੰ ਸਨਮਾਨਿਤ ਕੀਤਾ ਜਾ ਚੁੱਕੇ ਹਨ।
ਇਸੇ ਪ੍ਰਕਾਰ ਬਟਾਲਾ ਦੇ ਸਿਵਲ ਡਿਫੈਂਸ ਵਾਰਡਨ ਸ਼੍ਰੀ ਹਰਬਖਸ਼ ਸਿੰਘ ਵਲੋਂ ਵੀ ਪੀੜਤਾਂ ਦੇ ਮਦਦਗਾਰ 35 ਫਰਿਸਤਿਆ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ। ਇਹ ਹੀ ਮਿਸ਼ਨ ਰਾਜਸਥਾਨ ਅਤੇ ਕਲਕੱਤਾ ਵਿਖੇ ਸਮਾਜ ਸੇਵੀ ਸੰਸਥਾਵਾਂ ਵਲੋਂ ਸ਼ੁਰੂ ਕੀਤਾ ਗਿਆ ਹੈ ਤਾਂ ਜੋ ਬੱਚਿਆਂ ਨੋਜਵਾਨਾਂ ਨਾਗਰਿਕਾਂ ਅਤੇ ਕਰਮਚਾਰੀਆਂ ਨੂੰ ਟ੍ਰੇਨਿੰਗ ਦੇਕੇ ਪੀੜਤਾਂ ਦੇ ਮਦਦਗਾਰ ਦੋਸਤ ਬਣਾਇਆ ਜਾਵੇ ਅਤੇ ਕੀਮਤੀ ਜਾਨਾਂ ਬਚਾਈਆਂ ਜਾਣ।