ਡਾ. ਹਰਵਿੰਦਰ ਪਾਲ ਕੌਰ ਬਣੇ ਪੰਜਾਬੀ ਯੂਨੀਵਰਸਿਟੀ ਦੇ ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ ਦੇ ਨਵੇਂ ਮੁਖੀ

ਡਾ. ਹਰਵਿੰਦਰ ਪਾਲ ਕੌਰ ਬਣੇ ਪੰਜਾਬੀ ਯੂਨੀਵਰਸਿਟੀ ਦੇ ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ ਦੇ ਨਵੇਂ ਮੁਖੀ
ਪਟਿਆਲਾ, 2 ਜੁਲਾਈ : ਅੱਜ ਡਾ. ਹਰਵਿੰਦਰ ਪਾਲ ਕੌਰ ਨੇ ਪੰਜਾਬੀ ਯੂਨੀਵਰਸਿਟੀ ਦੇ ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ ਦੇ ਨਵੇਂ ਮੁਖੀ ਵਜੋਂ ਅਹੁਦਾ ਸੰਭਾਲ ਲਿਆ। ਇਸ ਮੌਕੇ ਉੱਘੇ ਭਾਸ਼ਾ ਵਿਗਿਆਨੀ ਡਾ. ਬੂਟਾ ਸਿੰਘ ਬਰਾੜ ਪ੍ਰੋਫੈਸਰ ਪ੍ਰੋ. ਰਜਿੰਦਰ ਲਹਿਰੀ, ਪ੍ਰੋ. ਗੁਰਮੁਖ ਸਿੰਘ, ਪ੍ਰੋ. ਅਵਨੀਤ ਪਾਲ ਸਿੰਘ, ਪੰਜਾਬੀ ਭਾਸ਼ਾ ਤੇ ਤਕਨੀਕੀ ਵਿਕਾਸ ਦੇ ਖੋਜ ਕੇਂਦਰ ਦੇ ਡਾਇਰੈਕਟਰ ਪ੍ਰੋ. ਧਰਮਵੀਰ ਸ਼ਰਮਾ ਅਤੇ ਸਮੂਹ ਸਟਾਫ, ਡਾ. ਅਨਵਰ ਚਿਰਾਗ, ਡਾ. ਮੋਹਨ ਤਿਆਗੀ, ਡਾ. ਸੀ ਪੀ ਕੰਬੋਜ, ਡਾ. ਅਜੇ ਵਰਮਾ, ਡਾ. ਪਰਮੀਤ ਕੌਰ, ਡਾਕਟਰ ਵਰਿੰਦਰ ਸ਼ਾਸਤਰੀ ਡਾ. ਨੀਤੂ ਕੌਸ਼ਲ, ਡਾ. ਗੁਰਪ੍ਰੀਤ ਕੌਰ ਬਰਾੜ, ਡਾ. ਵਿੰਪੀ, ਪਲਵੀ ਕੌਸ਼ਲ, ਵਰਿੰਦਰ ਖੁਰਾਣਾ, ਸਿਮਰਤ ਜੀਤ ਕੌਰ ਨੇ ਉਹਨਾਂ ਨੂੰ ਵਧਾਈਆਂ ਅਤੇ ਨਵੀਂ ਜਿੰਮੇਵਾਰੀ ਲਈ ਸ਼ੁਭਕਾਮਨਾਵਾਂ ਦਿੱਤੀਆਂ। ਜ਼ਿਕਰਯੋਗ ਹੈ ਕਿ ਉਹ ਪਹਿਲਾਂ ਪੰਜਾਬੀ ਭਾਸ਼ਾ ਦੇ ਤਕਨੀਕੀ ਵਿਕਾਸ ਦੇ ਖੋਜ ਕੇਂਦਰ ਵਿਖੇ ਪਿਛਲੇ 12 ਸਾਲਾਂ ਤੋਂ ਅਧਿਆਪਕ ਵਜੋਂ ਕੰਮ ਕਰ ਰਹੇ ਸਨ ।
