ਆਯੂਰਵੈਦਿਕ ਮੁਲਾਜਮਾਂ ਨੇ ਮੁੜ ਸੰਘਰਸ਼ ਸ਼ੁਰੂ ਕਰਕੇ ਸਰਕਾਰ ਦਾ ਕੀਤਾ ਪਿੱਟ ਸਿਆਪਾ ਮਿਤੀ 6 ਜੁਲਾਈ ਨੂੰ ਜਲੰਧਰ ਮਾਰਚ ਕਰਨਗੇ

ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ
ਆਯੂਰਵੈਦਿਕ ਮੁਲਾਜਮਾਂ ਨੇ ਮੁੜ ਸੰਘਰਸ਼ ਸ਼ੁਰੂ ਕਰਕੇ ਸਰਕਾਰ ਦਾ ਕੀਤਾ ਪਿੱਟ ਸਿਆਪਾ ਮਿਤੀ 6 ਜੁਲਾਈ ਨੂੰ ਜਲੰਧਰ ਮਾਰਚ ਕਰਨਗੇ
ਪਟਿਆਲਾ, 2 ਜੁਲਾਈ : ਆਯੂਰਵੈਦਿਕ ਵਿਭਾਗ ਵਿਚਲੇ ਤੀਜਾ, ਚੌਥਾ ਦਰਜਾ ਅਤੇ ਟੈਕਨੀਕਲ ਮੁਲਾਜਮਾਂ ਨੇ ਜੁਆਇੰਟ ਐਕਸ਼ਨ ਕਮੇਟੀ ਦੇ ਬੈਨਰ ਹੇਠ, ਇੱਕ ਮਹੀਨਾ ਸੰਘਰਸ਼ ਮੁੱਲਤਵੀ ਰੱਖਣ ਉਪਰੰਤ ਮੁੜ ਇੱਥੇ ਆਯੂਰਵੈਦਿਕ ਹਸਪਤਾਲ ਵਿਖੇ ਧਰਨਾ ਦੇਣ ਉਪਰੰਤ ਰੋਸ ਰੈਲੀ ਕਰਕੇ ਸ਼ੁਰੂ ਕਰ ਦਿੱਤੀ। ਇੱਕ ਮਹੀਨਾ ਬੀਤ ਜਾਣ ਉਪਰੰਤ ਵੀ ਸਿਹਤ ਮੰਤਰੀ ਪੰਜਾਬ, ਡਾਇਰੈਕਟਰ ਖੋਜ਼ ਤੇ ਮੈਡੀਕਲ ਸਿੱਖਿਆ ਵਿਭਾਗ, ਸ੍ਰੀ ਗੁਰੂ ਰਵਿਦਾਸ ਆਯੂਰਵੈਦਿਕ ਯੂਨੀਵਰਸਿਟੀ ਦੀ ਮੈਨੇਜਮੈਂਟ ਵਲੋਂ ਮੁਲਾਜਮ ਆਗੂਆਂ ਨੂੰ ਭਰੋਸੇ ਦੇਣ ਉਪਰੰਤ ਵੀ ਕੋਈ ਗੱਲ ਬਾਤ ਕਰਕੇ ਮੰਗਾਂ ਦਾ ਨਿਪਟਾਰਾ ਨਾ ਕਰਨ ਤੇ ਮੁਲਾਜਮਾਂ ਵਿੱਚ ਰੋਸ ਜਾਗਿਆ ਤੇ ਐਲਾਨ ਕੀਤਾ ਹੈ ਕਿ ਉਹ ਮਿਤੀ 06 ਜੁਲਾਈ ਨੂੰ ਜਲੰਧਰ ਰੈਲੀ ਵਿੱਚ ਸ਼ਾਮਲ ਹੋਣਗੇ। ਮੁਲਾਜਮ ਆਗੂਆਂ ਦਰਸ਼ਨ ਸਿੰਘ ਲੁਬਾਣਾ, ਕਮਲਜੀਤ ਸਿੰਘ, ਲਖਵੀਰ ਸਿੰਘ ਨੇ ਦੱਸਿਆ ਕਿ ਆਯੂਰਵੈਦਿਕ ਦੇ ਸਮੂੰਹ ਮੁਲਾਜਮਾ ਨੇ ਦੋ ਸਾਲ ਪਹਿਲਾ ਆਪਣੀਆਂ ਆਪਸ਼ਨਾਂ ਪਿੱਤਰੀ ਵਿਭਾਗ ਵਿੱਚ ਰਹਿਣ ਲਈ ਦਿੱਤੀਆਂ ਸਨ ਪਰੰਤੂ ਸਰਕਾਰ ਜਬਰਨ ਮੁਲਾਜਮਾ ਨੂੰ ਆਯੂਰਵੈਦਿਕ ਯੂਨੀਵਰਸਿਟੀ ਵਿੱਚ ਮਰਜ ਕਰ ਰਹੀ ਹੈ ਜ਼ੋ ਅਸੂਲਾਂ ਤੇ ਨਿਯਮਾਂ ਦੇ ਬਿੱਲ ਕੁੱਲ ਉਲਟ ਹੈ। ਇਹਨਾਂ ਮੰਗ ਕੀਤੀ ਕਿ ਮੁਲਾਜਮਾਂ ਦੀਆਂ ਤਨਖਾਹਾ ਸਰਕਾਰੀ ਖਜਾਨੇ ਵਿਚੋਂ ਆਈ.ਐਚ.ਆਰ.ਐਮ.ਐਸ., ਆਈ.ਐਫ.ਐਮ.ਐਸ. ਦੁਆਰਾ ਦਿੱਤੀਆਂ ਜਾਣ, ਪੱਦ ਉਨਤੀਆ, ਬਦਲੀਆਂ ਅਤੇ ਹੋਰ ਲਾਭ ਪਿੱਤਰੀ ਵਿਭਾਗ ਵਿੱਚੋਂ ਹੀ ਮਿਲਣੇ ਚਾਹੀਦੇ ਹਨ, ਉਹ ਆਯੂਰਵੈਦਿਕ ਯੂਨੀਵਰਸਿਟੀ ਵਿੱਚ ਸ਼ਾਮਲ ਕਰਨ ਦਾ ਵਿਰੋਧ ਜਾਰੀ ਰੱਖਣਗੇ ਤੇ ਇਸ ਮਾਮਲੇ ਵਿੱਚ ਸਿਹਤ ਮੰਤਰੀ ਨੂੰ ਦਖਲ ਦੇਣ ਲਈ ਇੱਕ ਯਾਦ ਪੱਤਰ ਵੀ ਭੇਜਿਆ ਗਿਆ । ਧਰਨੇ ਤੇ ਰੈਲੀ ਵਿੱਚ ਆਯੂਰਵੈਦਿਕ ਸਮੇਤ ਵੱਖ—ਵੱਖ ਵਿਭਾਗਾਂ ਦੇ ਜ਼ੋ ਆਗੂ ਸ਼ਾਮਲ ਹੋਏ ਉਨ੍ਹਾਂ ਵਿੱਚ ਸਰਵ ਸ੍ਰੀ ਦਰਸ਼ਨ ਸਿੰਘ ਲੁਬਾਣਾ, ਬਲਜਿੰਦਰ ਸਿੰਘ, ਰਾਮ ਲਾਲ ਰਾਮਾ, ਸਵਰਨ ਸਿੰਘ ਬੰਗਾ, ਕੰਵਲਜੀਤ ਸਿੰਘ, ਲਖਵੀਰ ਸਿੰਘ, ਰਾਕੇਸ਼ ਕਲਿਆਣ, ਸ਼ਿਵ ਚਰਨ, ਪ੍ਰਕਾਸ਼ ਸਿੰਘ, ਇੰਦਰ ਵਾਲਿਆ, ਰਾਜੇਸ਼ ਕੁਮਾਰ, ਰਾਮ ਕੈਲਾਸ਼, ਹਰਬੰਸ ਸਿੰਘ, ਨਵਨੀਤ ਸਿੰਗਲਾ, ਸਰਬਜੀਤ ਸਿੰਘ, ਨਪਿੰਦਰ ਸਿੰਘ, ਹਰਪ੍ਰੀਤ ਸਿੰਘ, ਤਾਰਾ ਦੱਤ, ਸੁਖਦੇਵ ਸਿੰਘ ਝੰਡੀ, ਗੁਰਦੀਪ ਸਿੰਘ, ਉਤਮਜੀਤ, ਤਰਲੋਚਨ ਗਿਰ ਆਦਿ ਆਗੂ ਹਾਜਰ ਸਨ।
