ਅੱਜ ਭੁੱਲਾ ਬਖਸ਼ਾਉਣ ਦੀ ਗੱਲਾਂ ਕਰਨ ਵਾਲੇ ਆਗੁਆਂ ਨੇ ਮਿਲ ਕੇ ਮਲਾਈਆਂ ਖਾਧੀਆਂ ਹਨ ਅਤੇ ਹਰੇਕ ਫੈਸਲੇ ਵਿੱਚ ਭਾਈਵਾਲ ਰਹੇ ਹਨ : ਭੱਠਲ

ਦੁਆਰਾ: Punjab Bani ਪ੍ਰਕਾਸ਼ਿਤ :Wednesday, 03 July, 2024, 04:37 PM

ਅੱਜ ਭੁੱਲਾ ਬਖਸ਼ਾਉਣ ਦੀ ਗੱਲਾਂ ਕਰਨ ਵਾਲੇ ਆਗੁਆਂ ਨੇ ਮਿਲ ਕੇ ਮਲਾਈਆਂ ਖਾਧੀਆਂ ਹਨ ਅਤੇ ਹਰੇਕ ਫੈਸਲੇ ਵਿੱਚ ਭਾਈਵਾਲ ਰਹੇ ਹਨ : ਭੱਠਲ
ਚੰਡੀਗੜ੍ਹ ,3 ਜੁਲਾਈ : ਅੱਜ ਭੁੱਲਾ ਬਖਸ਼ਾਉਣ ਦੀ ਗੱਲਾਂ ਕਰਨ ਵਾਲੇ ਆਗੁਆਂ ਨੇ ਮਿਲ ਕੇ ਮਲਾਈਆਂ ਖਾਧੀਆਂ ਹਨ ਅਤੇ ਹਰੇਕ ਫੈਸਲੇ ਵਿੱਚ ਭਾਈਵਾਲ ਰਹੇ ਹਨ ਤੇ ਸਮੁੱਚੀ ਅਕਾਲੀ ਲੀਡਰਸ਼ਿਪ ‘ਤੇ ਵਿਅੰਗ ਕਸਦਿਆਂ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਨੇ ਕਿਹਾ ਹੈ ਕਿ ਅਕਾਲੀਆਂ ਦੀ ਹਾਲਤ “ਨੌ ਮਣ ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ” ਕਹਾਵਤ ਵਾਲੀ ਹੈ।
ਉਹਨਾਂ ਕਿਹਾ ਕਿ ਸ਼੍ਰੀ ਆਕਾਲ ਤਖਤ ਸਾਹਿਬ ਮਹਾਨ ਹੈ, ਸਿੱਖ ਧਰਮ ਵਿੱਚ ਸ੍ਰੀ ਤਖਤ ਸਾਹਿਬਾਨ ਦਾ ਵੱਡਾ ਸਤਿਕਾਰ ਹੈ, ਇਸ ਲਈ ਜੱਥੇਦਾਰ ਗਿਆਨੀ ਰਘਵੀਰ ਸਿੰਘ ਨੂੰ ਸਮੁੱਚੇ ਅਕਾਲੀਆਂ ਨੂੰ ਦਸ ਸਾਲਾਂ ਤਕ ਸਿਆਸਤ ਤੋਂ ਸੰਨਿਆਸ ਲੈਣ ਦਾ ਹੁਕਮ ਦੇਣ ਦੀ ਅਪੀਲ ਕੀਤੀ ਹੈ।ਉਹਨਾਂ ਕਿਹਾ ਕਿ ਪਹਿਲੀ ਵਾਰ ਦੇਖਣ ਨੂੰ ਮਿਲ ਰਿਹਾ ਹੈ ਕਿ ਮੁੱਖ ਮੰਤਰੀ ਕਿਕਲੀਆਂ ਪਾਉਣ ਤੱਕ ਸੀਮਤ ਹੋ ਕੇ ਰਹਿ ਗਿਆ ਹੈ।ਉਹਨਾਂ ਨੇ ਕਿਹਾ ਕਿ ਜਿੱਥੇ ਸਰਕਾਰ ਤੋਂ ਅਧਿਕਾਰੀ ਬੇਚੈਨ ਹਨ ਉੱਥੇ ਸੂਬੇ ਦੇ ਲੋਕ ਬਹੁਤ ਨਿਰਾਸ਼ ਹੋ ਗਏ ਹਨ ਇਹ ਪਹਿਲੀ ਵਾਰ ਹੈ ਕਿ ਸੂਬੇ ਵਿੱਚ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਲੱਗ ਰਹੀ। ਉਹਨਾਂ ਇਹ ਵੀ ਕਿਹਾ ਕਿ ਜੇਕਰ ਲੋਕ ਸਭਾ ਚੋਣਾਂ ਵਿੱਚ ਟਿਕਟਾਂ ਦੀ ਵੰਡ ਸਹੀ ਹੋਈ ਹੁੰਦੀ ਤਾਂ ਕਾਂਗਰਸ ਨੂੰ ਕੁਝ ਸੀਟਾਂ ਹੋਰ ਮਿਲ ਜਾਣੀਆਂ ਸਨ। ਭੱਠਲ ਨੇ ਕਿਹਾ ਕਿ ਵਿਜੈ ਇੰਦਰ ਸਿੰਗਲਾ ਨੂੰ ਸੰਗਰੂਰ ਤੋਂ ਲੜਾਇਆ ਜਾਂਦਾ ਤਾਂ ਪਾਰਟੀ ਸੰਗਰੂਰ ਅਤੇ ਆਨੰਦਪੁਰ ਸਾਹਿਬ ਸੀਟ ਵੀ ਜਿੱਤ ਸਕਦੀ ਸੀ।