ਝਾਰਖੰਡ ਵਿੱਚ ਲੀਡਰਸ਼ਿਪ ਬਦਲਣ ਦੀਆਂ ਕਿਆਸਅਰਾਈਆਂ ਜੋਰਾਂ ਤੇ
ਦੁਆਰਾ: Punjab Bani ਪ੍ਰਕਾਸ਼ਿਤ :Wednesday, 03 July, 2024, 04:44 PM

ਝਾਰਖੰਡ ਵਿੱਚ ਲੀਡਰਸ਼ਿਪ ਬਦਲਣ ਦੀਆਂ ਕਿਆਸਅਰਾਈਆਂ ਜੋਰਾਂ ਤੇ
ਰਾਂਚੀ, 3 ਜੁਲਾਈ : ਭਾਰਤ ਦੀ ਝਾਰਖੰਡ ਸਟੇਟ ਵਿੱਚ ਲੀਡਰਸ਼ਿਪ ਬਦਲਣ ਦੀਆਂ ਕਿਆਸਅਰਾਈਆਂ ਦੇ ਚਲਦਿਆਂ ਇੰਡੀਆ ਗਠਜੋੜ ਦੇ ਵਿਧਾਇਕਾਂ ਦੀ ਮੀਟਿੰਗ ਹੋ ਰਹੀ ਹੈ। ਗਠਜੋੜ ਦੇ ਵਿਧਾਇਕਾਂ ਨੇ ਜਾਣਕਾਰੀ ਸਾਂਝੀ ਕਰਦਿਆਂ ਇਹ ਵੀ ਦੱਸਿਆ ਕਿ ਇਹ ਮੀਟਿੰਗ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਵਲੋਂ ਸੱਦੀ ਗਈ ਹੈ ਜੋ ਸੱਤਾਧਾਰੀ ਝਾਰਖੰਡ ਮੁਕਤੀ ਮੋਰਚਾ ਦੇ ਕਾਰਜਕਾਰੀ ਪ੍ਰਧਾਨ ਵੀ ਹਨ। ਇਥੇ ਹੀ ਬਸ ਨਹੀਂ ਭਰੋਸੇਯੋਗ ਸੂਤਰਾਂ ਨੇ ਇਹ ਵੀ ਦੱਸਿਆ ਕਿ ਹੇਮੰਤ ਸੋਰੇਨ ਦੇ ਤੀਸਰੀ ਵਾਰ ਮੁੱਖ ਮੰਤਰੀ ਬਣਨ ਦੀਆਂ ਅਟਕਲਾਂ ਹਨ, ਜਿਸ ਲਈ ਵਿਧਾਇਕਾਂ ਵਲੋਂ ਭਰੋਸੇਯੋਗਤਾ ਵੀ ਪ੍ਰਗਟਾਈ ਗਈ ਹੈ।ਇੰਡੀਆ ਗਠਜੋੜ ਦੇ ਆਗੂ ਅੱਜ ਸ਼ਾਮ ਨੂੰ ਰਾਜਪਾਲ ਨੂੰ ਮਿਲਣਗੇ ਜਿਸ ਵਿਚ ਮੁੱਖ ਮੰਤਰੀ ਚੰਪਾਈ ਸੋਰੇਨ ਆਪਣਾ ਅਸਤੀਫਾ ਸੌਂਪ ਸਕਦੇ ਹਨ। ਇਸ ਤੋਂ ਪਹਿਲਾਂ ਹੇਮੰਤ ਨੂੰ ਵਿਧਾਇਕ ਦਲ ਦਾ ਆਗੂ ਚੁਣਿਆ ਜਾਵੇਗਾ।
