ਖਡੂਰ ਸਾਹਿਬ ਤੋਂ ਐਮ. ਪੀ. ਦੀ ਚੋਣ ਜਿੱਤੇ ਅੰਮ੍ਰਿਤਪਾਲ ਸਿੰਘ ਚੁੱਕਣਗੇ ਪੰਜ ਨੂੰ ਸਹੂੰ
ਦੁਆਰਾ: Punjab Bani ਪ੍ਰਕਾਸ਼ਿਤ :Wednesday, 03 July, 2024, 02:18 PM

ਖਡੂਰ ਸਾਹਿਬ ਤੋਂ ਐਮ. ਪੀ. ਦੀ ਚੋਣ ਜਿੱਤੇ ਅੰਮ੍ਰਿਤਪਾਲ ਸਿੰਘ ਚੁੱਕਣਗੇ ਪੰਜ ਨੂੰ ਸਹੂੰ
ਚੰਡੀਗੜ੍ਹ, 3 ਜੁਲਾਈ : ਪੰਜਾਬ ਦੇ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਬਤੌਰ ਮੈਂਬਰ ਪਾਰਲੀਮੈਂਟ ਜਿੱਤੇ ਭਾਈ ਅੰਮ੍ਰਿਤਪਾਲ ਸਿੰਘ ਪੰਜ ਜੁਲਾਈ ਨੂੰ ਸਹੂੰ ਚੁੱਕਣ ਜਾ ਰਹੇ ਹਨ।ਦੱਸਣਯੋਗ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਸਹੂੰ ਚੁੱਕਣ ਤੋਂ ਇਸ ਲਈ ਵਾਂਝੇ ਰਹਿ ਗਏ ਸਨ ਕਿਉਂਕਿ ਉਨ੍ਹਾਂ ਉਪਰ ਚੱਲ ਰਹੇ ਮਾਮਲੇ ਵਿਚ ਪੰਜਾਬ ਸਰਕਾਰ ਵਲੋਂ ਐਨ. ਐਸ. ਏ. ਵਿਚ ਵਾਧਾ ਕਰ ਦਿੱਤਾ ਗਿਆ ਸੀ ਪਰ ਹੁਣ ਸਮੁੱਚੀ ਕਾਨੂੰਨੀ ਪ੍ਰਕਿਰਿਆ ਮੁਕੰਮਲ ਹੋਣ ਦੇ ਚਲਦਿਆਂ ਸਹੂੰ ਚੁੱਕੀ ਜਾ ਸਕੇਗੀ।
