ਹਾਥਰਸ ਕਾਂਡ ਮੁਖੀ ਘਟਨਾ ਦੇ ਕਈ ਘੰਟਿਆਂ ਬਾਅਦ ਵੀ ਨਹੀਂ ਆਇਆ ਕਿਸੇ ਹੱਥ

ਦੁਆਰਾ: Punjab Bani ਪ੍ਰਕਾਸ਼ਿਤ :Wednesday, 03 July, 2024, 12:56 PM

ਹਾਥਰਸ ਕਾਂਡ ਮੁਖੀ ਘਟਨਾ ਦੇ ਕਈ ਘੰਟਿਆਂ ਬਾਅਦ ਵੀ ਨਹੀਂ ਆਇਆ ਕਿਸੇ ਹੱਥ
ਪਟਿਆਲਾ, 3 ਜੁਲਾਈ : ਭਾਰਤ ਦੀ ਉਤਰ ਪ੍ਰਦੇਸ਼ ਸਟੇਟ ਦੇ ਹਾਥਰਸ ਵਿਖੇ ਮਚੀ ਭੱਜਨੱਠ ਕਾਰਨ ਮੌਤ ਦੇ ਘਾਟ ਉਤਰੇ ਲੋਕਾਂ ਦੀ ਮੌਤ ਦੇ ਜਿੰਮੇਵਾਰ ਠਹਿਰਾਏ ਜਾ ਰਹੇ ਸਾਕਾਰ ਵਿਸ਼ਵ ਹਰੀ ਭੋਲੇ ਬਾਬਾ ਘਟਨਾ ਦੇ ਕਈ ਘੰਟਿਆਂ ਬਾਅਦ ਵੀ ਕਿਸੇ ਦੇ ਹੱਥ ਨਹੀਂ ਆਏ ਹਨ।ਦੱਸਣਯੋਗ ਹੈ ਕਿ ਭੋਲੇ ਬਾਬਾ ਦੀ ਭਾਲ ਵਿਚ ਪੁਲਸ ਮੈਨਪੁਰੀ ਜ਼ਿਲ੍ਹੇ ਦੇ ਰਾਮ ਕੁਟੀਰ ਚੈਰੀਟੇਬਲ ਟਰੱਸਟ ਵਿਚ ਵੀ ਭਾਲ ਕਰ ਚੁੱਕੀ ਹੈ ਪਰ ਬਾਬਾ ਦਾ ਕਿਤੇ ਕੋਈ ਥਹੁ ਪਤਾ ਨਹੀਂ ਹੈ।ਜ਼ਿਕਰਯੋਗ ਹੈ ਕਿ ਭੋਲੇ ਬਾਬਾ ਪਹਿਲਾਂ ਕੋਵਿਡ ਮਹਾਂਮਾਰੀ ਦੌਰਾਨ ਵੀ ਚਰਚਾ ਵਿਚ ਆ ਚੁੱਕਾ ਹੈ।