ਪੱੱਛਮੀ ਬੰਗਾਲ ਵਿਚ ਜੋੜੇ ਦੀ ਕੁੱਟਮਾਰ ਘਟਨਾ ਦੀ ਮੁੱਖ ਮੰਤਰੀ ਤੋਂ ਰਾਜਪਾਲ ਨੇ ਮੰਗੀ ਰਿਪੋਰਟ

ਦੁਆਰਾ: Punjab Bani ਪ੍ਰਕਾਸ਼ਿਤ :Tuesday, 02 July, 2024, 10:32 AM

ਪੱੱਛਮੀ ਬੰਗਾਲ ਵਿਚ ਜੋੜੇ ਦੀ ਕੁੱਟਮਾਰ ਘਟਨਾ ਦੀ ਮੁੱਖ ਮੰਤਰੀ ਤੋਂ ਰਾਜਪਾਲ ਨੇ ਮੰਗੀ ਰਿਪੋਰਟ
ਪੱਛਮ ਬੰਗਾਲ : ਪੱਛਮੀ ਬੰਗਾਲ ਦੇ ਉੱਤਰੀ ਦਿਨਾਜਪੁਰ ਜਿ਼ਲ੍ਹੇ ਵਿਚ ਬੀਤੇ ਦਿਨੀਂ ਜੋੜੇ ਨੂੰ ਸ਼ਰੇਆਮ ਕੁੱਟਣ ਦੀ ਘਟਨਾ ਦੀ ਰਿਪੋਰਟ ਰਾਜਪਾਲ ਸੀ. ਵੀ. ਆਨੰਦ ਬੋਸ ਨੇ ਮੁੱਖ ਮੰਤਰੀ ਮਮਤਾ ਬੈਨਰਜੀ ਤੋਂ ਰਿਪੋਰਟ ਮੰਗ ਲਈ ਹੈ, ਜਦਕਿ ਭਾਰਤੀ ਜਨਤਾ ਪਾਰਟੀ ਨੇ ਸੂਬੇ `ਚ ਸੱਤਾਧਾਰੀ ਪਾਰਟੀ ਤ੍ਰਿਣਮੂਲ ਕਾਂਗਰਸ `ਤੇ `ਤਾਲਿਬਾਨ ਰਾਜ` ਚਲਾਉਣ ਦਾ ਦੋਸ਼ ਲਗਾਇਆ ਹੈ। ਉਕਤ ਘਟਨਾ ਦਾ ਲੋਕਾਂ ਵਿਚ ਬੇਹਦ ਰੋਸ ਹੈ। ਦੱਸਣਯੋਗ ਹੈ ਕਿ ਕੁੱਟਮਾਰ ਕਰਨ ਵਾਲੇ ਵਿਅਕਤੀ ਦੀ ਪਛਾਣ ਤਜਮੁਲ ਉਰਫ `ਜੇ. ਸੀ. ਬੀ.` ਵਜੋਂ ਹੋਈ ਹੈ।