ਮਾਂ ਜੰਮੀ ਨੀ ਪੁੱਤ ਪਹਿਲਾਂ ਕੋਠੇ ਚੜ੍ਹ ਗਿਆ ਦੀ ਕਹਾਵਤ ਮੌਨਸੂਨ ਦੀ ਦਸਤਕ ਦੇਣ ਦੇ ਨਾਲ ਹੀ ਡੇਂਗੂ ਦੇ ਪੈਰ ਪਸਾਰਣ ਤੋਂ ਹੋਈ ਸੱਚੀ
ਮਾਂ ਜੰਮੀ ਨੀ ਪੁੱਤ ਪਹਿਲਾਂ ਕੋਠੇ ਚੜ੍ਹ ਗਿਆ ਦੀ ਕਹਾਵਤ ਮੌਨਸੂਨ ਦੀ ਦਸਤਕ ਦੇਣ ਦੇ ਨਾਲ ਹੀ ਡੇਂਗੂ ਦੇ ਪੈਰ ਪਸਾਰਣ ਤੋਂ ਹੋਈ ਸੱਚੀ
ਮੋਹਾਲੀ, 2 ਜੁਲਾਈ : ਭਾਰਤ ਵਿਚ ਵੱਖ ਵੱਖ ਥਾਵਾਂ ਤੇ ਪਹੁੰਚੇ ਮੌਨਸੂਨ ਤੋਂ ਬਾਅਦ ਪੰਜਾਬ ਵਿਚ ਪਹੁੰਚਣ ਦੀਆਂ ਨਜ਼ਦੀਕ ਆਉਂਦੀਆਂ ਜਾ ਰਹੀਆਂ ਘੜੀਆਂ ਦੇ ਚਲਦਿਆਂ ਮੌਨਸੂਨ ਦੀ ਦਸਤਕ ਦੇਣ ਦੇ ਨਾਲ ਹੀ ਜ਼ਿਲ੍ਹੇ `ਚ ਡੇਂਗੂ ਵੀ ਪੈਰ ਪਸਾਰਣ ਲੱਗ ਪਿਆ ਹੈ। ਮੌਜੂਦਾ ਸਮੇਂ ’ਚ ਜ਼ਿਲ੍ਹੇ `ਚ ਡੇਂਗੂ ਦੇ 15 ਕੇਸ ਸਾਹਮਣੇ ਆ ਚੁੱਕੇ ਹਨ। ਡੇਂਗੂ ਦੇ ਵੱਧ ਰਹੇ ਮਾਮਲਿਆਂ ਨੂੰ ਦੇਖਦਿਆਂ ਸਿਹਤ ਵਿਭਾਗ ਵੱਲੋਂ ਇਸ ’ਤੇ ਕਾਬੂ ਪਾਉਣ ਲਈ ਪੂਰੀ ਤਿਆਰੀ ਕਰ ਲਈ ਗਈ ਹੈ। ਸਿਹਤ ਵਿਭਾਗ ਅਨੁਸਾਰ ਜੁਲਾਈ ਤੋਂ ਲੈ ਕੇ ਨਵੰਬਰ ਤੱਕ ਡੇਂਗੂ ਦੇ ਮਾਮਲੇ ਵੱਧਦੇ ਹਨ। ਅਜਿਹੇ ’ਚ ਜੇਕਰ ਲੋਕ ਸਾਵਧਾਨੀ ਵਰਤਣ ਤਾਂ ਡੇਂਗੂ ਦੀ ਲਪੇਟ ’ਚ ਆਉਣ ਤੋਂ ਬਚ ਸਕਦੇ ਹਨ। ਸਿਹਤ ਵਿਭਾਗ ਵੱਲੋਂ ਘਰ-ਘਰ ਜਾ ਕੇ ਡੇਂਗੂ ਦੇ ਲਾਰਵੇ ਦੀ ਜਾਂਚ ਅਤੇ ਲੋਕਾਂ ਦੀ ਜਾਂਚ ਰਨ ਲਈ ਮੁਹਿੰਮ ਵੀ ਸ਼ੁਰੂ ਕੀਤੀ ਗਈ ਹੈ। ਇਸ ਤੋਂ ਇਲਾਵਾ ਸਾਰੇ ਸਰਕਾਰੀ ਹਸਪਤਾਲਾਂ `ਚ ਡੇਂਗੂ ਵਾਰਡ ਵੀ ਤਿਆਰ ਕੀਤੇ ਗਏ ਹਨ।