ਪਨਵੇਲ ਪੁਲਸ ਦੀ ਚਾਰਜਸ਼ੀਟ ਵਿਚ ਹੋਇਆ ਸਲਮਾਨ ਖ਼ਾਨ ਨੂੰ ਵੀ ਮਾਰਨਾ ਚਾਹੁੰਦਾ ਸੀ ਸਿੱਧੁ ਮੂਸੇਵਾਲਾ ਵਾਂਗ ਲਾਰੈਂਸ ਬਿਸ਼ਨੋਈ ਵਾਲੀ ਗੱਲ ਦਾ ਖੁਲਾਸਾ

ਪਨਵੇਲ ਪੁਲਸ ਦੀ ਚਾਰਜਸ਼ੀਟ ਵਿਚ ਹੋਇਆ ਸਲਮਾਨ ਖ਼ਾਨ ਨੂੰ ਵੀ ਮਾਰਨਾ ਚਾਹੁੰਦਾ ਸੀ ਸਿੱਧੁ ਮੂਸੇਵਾਲਾ ਵਾਂਗ ਲਾਰੈਂਸ ਬਿਸ਼ਨੋਈ ਵਾਲੀ ਗੱਲ ਦਾ ਖੁਲਾਸਾ
ਮੁੰਬਈ : ਭਾਰਤ ਦਾ ਦਿਲ ਆਖੀ ਜਾਣ ਵਾਲੀ ਫਿਲਮੀ ਨਗਰੀ ਵਿਚ ਆਪਣੀ ਕਲਾਕਾਰੀ ਨਾਲ ਲੋਕਾਂ ਦੇ ਹਰਮਨ ਪਿਆਰੇ ਬਾਲੀਵੁੱਡ ਕਲਾਕਾਰ ਸਲਮਾਨ ਖਾਨ ਨੂੰ ਵੀ ਸਿੱਧੁ ਮੂਸੇਵਾਲਾ ਵਾਂਗ ਹੀ ਮਾਰਨਾ ਚਾਹੁੰਦਾ ਸੀ ਮਸ਼ਹੂਰ ਗੈਂਗਸਟਰ ਲਾਰੈਂਸ ਬਿਸ਼ਨੋਈ। ਇਸ ਗੱਲ ਦਾ ਖੁਲਾਸਾ ਪਨਵੇਲ ਪੁਲਿਸ ਵੱਲੋਂ ਦਾਇਰ ਚਾਰਜਸ਼ੀਟ ਵਿੱਚ ਮਿਲੇ ਸੰਕੇਤਾਂ ਤੋਂ ਹੋਇਆ ਹੈ।ਨਵੀਂ ਮੁੰਬਈ ਪੁਲਿਸ ਮੁਤਾਬਕ ਅਭਿਨੇਤਾ ਸਲਮਾਨ ਖਾਨ ਦੀ ਹੱਤਿਆ ਦੀ ਕੋਸ਼ਿਸ਼ ਦੇ ਮਾਮਲੇ ਦੀ ਜਾਂਚ ਕਰ ਰਹੀ ਨਵੀਂ ਮੁੰਬਈ ਪੁਲਿਸ ਨੇ ਇਸ ਮਾਮਲੇ ਵਿੱਚ ਲਾਰੇਂਸ ਬਿਸ਼ਨੋਈ ਗੈਂਗ ਦੇ 5 ਗ੍ਰਿਫਤਾਰ ਦੋਸ਼ੀਆਂ ਖਿਲਾਫ ਚਾਰਜਸ਼ੀਟ ਦਾਇਰ ਕੀਤੀ ਹੈ। ਦੋਸ਼ੀ ਪਾਕਿਸਤਾਨ ਤੋਂ ਏ.ਕੇ.-47 ਰਾਈਫਲ, ਏ.ਕੇ.-92 ਰਾਈਫਲ ਅਤੇ ਐੱਮ-16 ਰਾਈਫਲ ਖਰੀਦਣ ਦੀ ਤਿਆਰੀ ਕਰ ਰਹੇ ਸਨ ਅਤੇ ਜ਼ੀਗਾਨਾ ਪਿਸਤੌਲ ਵੀ ਜਿਸ ਨਾਲ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਹੋ ਗਈ ਸੀ।
