ਭਾਰਤ ਪਾਕਿਸਤਾਨ ਦੀ ਕੌਮਾਂਤਰੀ ਸਰਹੱਦ ਦੇ ਨੇੜੇ ਦੇਰ ਰਾਤ ਹੋਈ ਫਾਈਰਿੰਗ ਵਿਚ ਘੁਸਪੈਠੀਆ ਢੇਰ
ਦੁਆਰਾ: Punjab Bani ਪ੍ਰਕਾਸ਼ਿਤ :Tuesday, 02 July, 2024, 10:07 AM

ਭਾਰਤ ਪਾਕਿਸਤਾਨ ਦੀ ਕੌਮਾਂਤਰੀ ਸਰਹੱਦ ਦੇ ਨੇੜੇ ਦੇਰ ਰਾਤ ਹੋਈ ਫਾਈਰਿੰਗ ਵਿਚ ਘੁਸਪੈਠੀਆ ਢੇਰ
ਫ਼ਾਜਿਲਕਾ : ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਦੇ ਨੇੜੇ ਬੀਤੀ ਰਾਤ ਹੋਈ ਫਾਇਰਿੰਗ ਵਿਚ ਇਕ ਘੁਸਪੈਠੀਏ ਦੇ ਢੇਰ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। ਦੱਸਣਯੋਗ ਹੈ ਕਿ ਉਪਰੋਕਤ ਥਾਂ ਤੇ ਬੀ. ਐਸ. ਐਫ. ਸਾਦਕੀ ਚੌਕੀ ਤੇ ਇਕ ਅਤੇ ਦੋ ਜੁਲਾਈ ਦੀ ਦਰਮਿਆਨੀ ਰਾਤ ਨੂੰ ਲਗਭਗ 21:30 ਵਜੇ, ਪਾਕਿਸਤਾਨ ਵਾਲੇ ਪਾਸੇ ਤੋਂ ਭਾਰਤ ਵਿਚ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ। ਡਿਊਟੀ `ਤੇ ਤਾਇਨਾਤ ਬੀ. ਐਸ. ਐਫ. ਦੇ ਜਵਾਨ ਨੇ ਉਸ ਨੂੰ ਰੋਕਿਆ ਫਿਰ ਵੀ ਉਹ ਅੱਗੇ ਹੀ ਵਧਦਾ ਗਿਆ, ਜਿਸ ਨੂੰ ਰੋਕਣ ਲਈ ਜਵਾਨਾਂ ਵਲੋ ਗੋਲੀ ਚਲਾਉਣੀ ਪਈ ਅਤੇ ਜਦੋਂ ਬੀ. ਐਸ. ਐਫ. ਵਲੋ ਤਲਾਸ਼ੀ ਲਈ ਗਈ ਤਾਂ ਘਟਨਾ ਵਾਲੀ ਥਾਂ ਤੋਂ 25 ਤੋਂ 27 ਸਾਲ ਦੀ ਉਮਰ ਦੇ ਨੌਜਵਾਨ ਦੀ ਲਾਸ਼ ਬਰਾਮਦ ਹੋਈ।
