ਐਸ. ਓ. ਆਈ. ਪ੍ਰਧਾਨ ਪਹੁੰਚੇ ਮੰਤਰੀਆਂ ਦੇ ਦਫ਼ਤਰਾਂ ਨੂੰ ਤਾਲੇ ਲਗਾਉਣ ਲਈ ਤਾਲੇ ਲੈ ਕੇ ਪੰਜਾਬ ਸਿਵਲ ਸਕੱਤਰੇਤ
ਦੁਆਰਾ: Punjab Bani ਪ੍ਰਕਾਸ਼ਿਤ :Monday, 01 July, 2024, 07:20 PM

ਐਸ. ਓ. ਆਈ. ਪ੍ਰਧਾਨ ਪਹੁੰਚੇ ਮੰਤਰੀਆਂ ਦੇ ਦਫ਼ਤਰਾਂ ਨੂੰ ਤਾਲੇ ਲਗਾਉਣ ਲਈ ਤਾਲੇ ਲੈ ਕੇ ਪੰਜਾਬ ਸਿਵਲ ਸਕੱਤਰੇਤ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਵਿਦਿਆਰਥੀ ਵਿੰਗ ਸਟੂਡੈਂਟਸ ਆਰਗੇਨਾਈਜੇਸ਼ਨ ਆਫ ਇੰਡੀਆ ਦੇ ਪ੍ਰਧਾਨ ਰਣਬੀਰ ਸਿੰਘ ਢਿੱਲੋਂ ਅੱਜ ਪੰਜਾਬ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਮੰਤਰੀਆਂ ਦੇ ਦਫਤਰਾਂ ਨੂੰ ਤਾਲੇ ਲਗਾਉਣ ਲਈ ਤਾਲੇ ਲੈ ਕੇ ਪਹੁੰਚੇ। ਇਸ ਮੌਕੇ ਉਹਨਾਂ ਕਿਹਾ ਕਿ ਜਦੋਂ ਮੰਤਰੀਆਂ ਨੇ ਇਹਨਾਂ ਦਫ਼ਤਰਾਂ ਵਿਚ ਬੈਠਣਾ ਹੀ ਨਹੀਂ ਤਾਂ ਇਹ ਦਫ਼ਤਰ ਖੋਲ੍ਹਣ ਦੀ ਕੋਈ ਤੁੱਕ ਵੀ ਨਹੀਂ ਬਣਦੀ ਕਿਉਂਕਿ ਪੰਜਾਬ ਵਿਚ ਸੈਂਕੜੇ ਕਿਲੋਮੀਟਰ ਸਫ਼ਰ ਕਰਕੇ ਇੱਥੇ ਆਪਣੇ ਕੰਮਾਂ ਵਾਸਤੇ ਆਉਣ ਵਾਲੇ ਲੋਕ ਖੱਜਲ ਖੁਆਰ ਹੋ ਰਹੇ ਹਨ।
