ਅਮਰੀਕਾ ਦੀ ਸਿਨਸਿਨਾਟੀ ਯੂਨੀਵਰਸਿਟੀ ਨੇੜੇ ਭਿਆਨਕ ਗੋਲ਼ੀਬਾਰੀ, ਤਿੰਨ ਦੀ ਮੌਤ; ਦੋ ਜ਼ਖ਼ਮੀ

ਦੁਆਰਾ: Punjab Bani ਪ੍ਰਕਾਸ਼ਿਤ :Monday, 01 July, 2024, 06:38 PM

ਅਮਰੀਕਾ ਦੀ ਸਿਨਸਿਨਾਟੀ ਯੂਨੀਵਰਸਿਟੀ ਨੇੜੇ ਭਿਆਨਕ ਗੋਲ਼ੀਬਾਰੀ, ਤਿੰਨ ਦੀ ਮੌਤ; ਦੋ ਜ਼ਖ਼ਮੀ
ਅਮਰੀਕਾ : ਅਮਰੀਕਾ `ਚ ਸਿਨਸਿਨਾਟੀ ਯੂਨੀਵਰਸਿਟੀ ਦੇ ਕੈਂਪਸ ਨੇੜੇ ਸੋਮਵਾਰ ਨੂੰ ਪੰਜ ਲੋਕਾਂ ਨੂੰ ਗੋਲ਼ੀ ਮਾਰ ਦਿੱਤੀ ਗਈ। ਇਸ ਗੋਲ਼ੀਬਾਰੀ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਪੁਲਿਸ ਨੇ ਦੋ ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ, ਜਿਨ੍ਹਾਂ ਵਿਚ ਇਕ ਜ਼ਖ਼ਮੀ ਹੈ। ਸਿਨਸਿਨਾਟੀ ਦੇ ਪੁਲਿਸ ਕਪਤਾਨ ਮਾਰਕ ਬਰਨਜ਼ ਨੇ ਐਸੋਸੀਏਟਡ ਪ੍ਰੈਸ ਨਿਊਜ਼ ਏਜੰਸੀ ਨੂੰ ਦੱਸਿਆ, “ਮੌਕੇ ਤੋਂ ਕਈ ਹਥਿਆਰ ਬਰਾਮਦ ਕੀਤੇ ਗਏ ਹਨ। ਦੋ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਇਸ ਤੋਂ ਪਹਿਲਾਂ ਯੂਨੀਵਰਸਿਟੀ ਦੇ ਜਨਤਕ ਸੁਰੱਖਿਆ ਵਿਭਾਗ ਨੇ ਐਕਸ `ਤੇ ਇਕ ਪੋਸਟ `ਚ ਕਿਹਾ ਕਿ ਗੋ਼ਲੀਬਾਰੀ ਦੀ ਘਟਨਾ ਸਵੇਰੇ 3 ਵਜੇ ਦੇ ਕਰੀਬ ਵਾਪਰੀ।