Breaking News ਮੁੱਖ ਮੰਤਰੀ ਨੇ ਵਿਸਾਖੀ ਦੇ ਪਵਿੱਤਰ ਤਿਉਹਾਰ 'ਤੇ ਪੰਜਾਬੀਆਂ ਨੂੰ ਦਿੱਤੀ ਵਧਾਈਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਨਸ਼ਾ ਮੁਕਤ ਸਿਹਤਮੰਦ ਪੰਜਾਬ ਤਹਿਤ ਜਨਹਿੱਤ ਸੰਮਤੀ ਵੱਲੋਂ ਕਰਵਾਈ ਵਿਸਾਖੀ ਦੌੜ ਦੇ ਜੇਤੂਆਂ ਨੂੰ ਸਨਮਾਨਿਤ ਕੀਤਾਸਪੀਕਰ ਸੰਧਵਾਂ ਵੱਲੋਂ ਨਾਭਾ ਵਿਖੇ 6 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਵਿਸ਼ਵਕਰਮਾ ਭਵਨ ਦਾ ਉਦਘਾਟਨਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ, ਅਮਨ ਅਰੋੜਾ ਅਤੇ ਬਰਿੰਦਰ ਗੋਇਲ ਦੀ ਮੌਜੂਦਗੀ ਵਿੱਚ ਪ੍ਰੋ. ਜਸਵੀਰ ਕੌਰ ਸ਼ੇਰਗਿੱਲ ਨੇ ਮਾਰਕੀਟ ਕਮੇਟੀ ਦਿੜ੍ਹਬਾ ਦੇ ਚੇਅਰਪਰਸਨ ਵਜੋ ਅਹੁਦਾ ਸੰਭਾਲਿਆਡਾ. ਬਲਬੀਰ ਸਿੰਘ ਵੱਲੋਂ ਖ਼ਾਲਸਾ ਸਾਜਨਾ ਦਿਵਸ ਤੇ ਵਿਸਾਖੀ ਮੌਕੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਲਾਮਬੰਦ ਹੋਣ ਦਾ ਸੱਦਾਪਟਿਆਲਾ ਪੁਲਿਸ ਨੇ ਰਾਤ ਸਮੇਂ ਗਸ਼ਤ ਕਰਕੇ ਨੱਪੀ ਅਪਰਾਧੀਆਂ ਦੀ ਪੈੜਪੰਜਾਬੀ ਯੂਨੀਵਰਸਿਟੀ ਦਾ ਨਾਮ ਅਤੇ ਲੋਗੋ ਵਰਤ ਕੇ ਕੁੱਝ ਵੈਬਸਾਈਟਾਂ ਦਾਖ਼ਲਿਆਂ ਲਈ ਕਰ ਰਹੀਆਂ ਹਨ ਗੁਮਰਾਹ

ਵਿਧਾਇਕ ਕੋਹਲੀ ਵੱਲੋਂ ਗੋਪਾਲ ਕਲੌਨੀ 'ਚ 97 ਲੱਖ ਦੇ ਵਿਕਾਸ ਕਾਰਜਾਂ ਦੀ ਕਰਵਾਈ ਸੁਰੂਆਤ

ਦੁਆਰਾ: News ਪ੍ਰਕਾਸ਼ਿਤ :Tuesday, 14 March, 2023, 06:50 PM

ਸਹਿਰ ਦੇ ਵਿਕਾਸ ਕਾਰਜਾਂ ‘ਚ ਕੋਈ ਵੀ ਕੋਤਾਹੀ ਬਰਦਾਸਤ ਨਹੀਂ ਕੀਤੀ ਜਾਵੇਗੀ : ਅਜੀਤਪਾਲ

– ਕਲੋਨੀ ਵਾਸੀਆਂ ਦੀ ਮੰਗ ‘ਤੇ ਸਟਰੀਟ ਲਾਇਟਾਂ ਦਾ ਅਸਟੀਮੇਟ ਤੁਰੰਤ ਬਣਾਉਣ ਲਈ ਕਿਹਾ

ਪਟਿਆਲਾ, 14 ਮਾਰਚ :
ਵਿਧਾਨ ਸਭਾ ਹਲਕਾ ਪਟਿਆਲਾ ਸ਼ਹਿਰੀ ਅਧੀਨ ਆਉਦੀਂ ਗੋਪਾਲ ਕਲੋਨੀ ਵਿਚ ਅੱਜ ਆਮ ਆਦਮੀ ਪਾਰਟੀ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਸੜਕਾਂ ਬਣਾਉਣ ਲਈ 97 ਲੱਖ ਦੇ ਵਿਕਾਸ ਕਾਰਜਾਂ ਦੀ ਸੁਰੂਆਤ ਕੀਤੀ। ਇਸ ਮੌਕੇ ਨਗਰ ਨਿਗਮ ਦੇ ਅਧਿਕਾਰੀ ਜੁਆਇੰਟ ਕਮਿਸਨਰ ਨਮਨ ਮੜਕਣ, ਐਸਈ ਹਰਕਿਰਨ ਸਿੰਘ, ਐਸਡੀੳ ਗਗਨਦੀਪ ਸਿੰਘ, ਐਸਡੀੳ ਸਤੀਸ ਕੁਮਾਰ, ਵਾਰਡ ਪ੍ਰਧਾਨ ਹਰਪ੍ਰੀਤ ਸਿੰਘ ਅਤੇ ਰਿਸੀ ਕਪੂਰ ਵੀ ਮੌਜੂਦ ਸਨ। ਵਿਧਾਇਕ ਕੋਹਲੀ ਨੇ ਕਹੀ ਦਾ ਟੱਕ ਲਗਾ ਕੇ ਅਤੇ ਨਾਰੀਅਲ ਭੰਨ ਕੇ ਵਿਕਾਸ ਕਾਰਜਾਂ ਦੀ ਸੁਰੂਆਤ ਕੀਤੀ।
ਇਸ ਮੌਕੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਕਿਸੇ ਵੀ ਵਿਕਾਸ ਕਾਰਜ ਵਿਚ ਮਟੀਰੀਅਲ ਨਾਂਲ ਸਮਝੋਤਾ ਨਹੀਂ ਕੀਤਾ ਜਾੲੈਗਾ ਅਤੇ ਨਾ ਹੀ ਕੋਤਾਹੀ ਬਰਦਾਸਤ ਨਹੀਂ ਕੀਤੀ ਜਾਏਗੀ। ਉਨਾ ਅਧਿਕਾਰੀਆਂ ਅਤੇ ਠੇਕੇਦਾਰ ਨੂੰ ਕਿਹਾ ਕੇ ਜਿਥੇ ਵੀ ਵਿਕਾਸ ਦੇ ਕੰਮ ਹੋਣੇ ਹਨ ਜਾਂ ਕੀਤੇ ਜਾ ਰਹੇ ਹਨ, ਉਨਾ ਵਿੱਚ ਖਾਸ ਧਿਆਨ ਰੱਖਿਆ ਜਾਵੇ ਕੇ ਕੰਮ ਵਧੀਆ ਅਤੇ ਜਾਨਦਾਰ ਹੋਵੇ ਮਟਰੀਅਲ ਸਰਕਾਰ ਦੇ ਨਿਯਮਾ ਮੁਤਾਬਿਕ ਸਟੈਂਡਰਡ ਪੱਧਰ ਦਾ ਵਰਤਿਆ ਜਾਵੇ। ਕਾਰਜਾਂ ਵਿਚ ਕਿਸੇ ਪ੍ਰਕਾਰ ਦੀ ਕੋਈ ਵੀ ਸਿਕਾਇਤ ਦਾ ਮੌਕਾ ਨਾ ਮਿਲੇ।
ਇਸ ਦੌਰਾਨ ਵਿਧਾਇਕ ਨੇ ਉੱਥੇ ਖੜੇ ਕਲੌਨੀ ਦੇ ਵਸਨੀਕ ਲੋਕਾਂ ਦੀ ਮੰਗ ‘ਤੇ ਸਟਰੀਟ ਲਾਇਟਾਂ ਲਾਉਣ ਲਈ ਅਸਟੀਮੇਟ ਬਣਾਉਣ ਦੇ ਹੁਕਮ ਦਿੱਤੇ ਅਤੇ ਨਾ ਹੀ ਇਹ ਵੀ ਕਿਹਾ ਕਿ ਇਲਾਕੇ ਦੀ ਕੋਈ ਵੀ ਗਲੀ ਕੱਚੀ ਨਹੀਂ ਰਹੇਗੀ ਅਤੇ ਨਾ ਹੀ ਕੋਈ ਇਲਾਕਾ ਪੀਣ ਵਾਲੇ ਪਾਣੀ ਤੋਂ ਵਾਂਝਾ ਰਹੇਗਾ। ਇਸ ਦੌਰਾਨ ਵਿਧਾਇਕ ਨੇ ਕਿਹਾ ਕਿ ਜੋ ਵੀ ਕੰਮ ਪਿਛਲੇ 1 ਸਾਲ ਦੋਰਾਨ ਪੰਜਾਬ ਸਰਕਾਰ ਨੇ ਕੀਤੇ ਹਨ, ਉਹ ਬੇਮਿਸਾਲ ਹਨ। ਇਨੇ ਕੰਮ ਪਿਛਲੀਆਂ ਸਰਕਾਰਾਂ ਨੇ ਆਪਣੇ ਪੂਰੇ ਕਾਰਜਕਾਲ ਵਿਚ ਨਹੀਂ ਕੀਤੇ ਹੋਣੇ। ਇਸ ਲਈ ਇਨਾਂ ਕੰਮਾ ਦੀ ਜਾਣਕਾਰੀ ਆਮ ਲੋਕਾਂ ਤੱਕ ਪਹੁੰਚਾਉਣ ਲਈ ਹੁਣ ਤੋਂ ਹੀ ਤਿਆਰੀ ਵਿਢੀ ਜਾਵੇ ਤਾਂ ਕੇ ਜਨਤਾ ਨੂੰ ਇਹ ਪਤਾ ਲੱਗ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਾਲੇ ਲਈ ਕੀਤਾ ਹੈ। ਇਸੀ ਤਰਾਂ ਜੋ ਵੀ ਕੰਮ ਕਿਸੇ ਦਾ ਪਿਛਲੀਆਂ ਸਰਕਾਰਾਂ ਨੇ ਨਹੀਂ ਹੋਣ ਦਿੱਤਾ ਜਾਂ ਰੋਕ ਕੇ ਰੱਖਿਆ ਹੈ, ਉਸ ਨੂੰ ਵੀ ਪਹਿਲ ਦੇ ਆਧਾਰ ਤੇ ਵਾਚਿਆ ਜਾਵੇਗਾ।