ਘਰ—ਘਰ ਜਾ ਕੇ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ੳ.ਆਰ.ਐਸ ਦੇ ਪੈਕਟ ਦਿੱਤੇ ਜਾਣਗੇ
ਘਰ—ਘਰ ਜਾ ਕੇ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ੳ.ਆਰ.ਐਸ ਦੇ ਪੈਕਟ ਦਿੱਤੇ ਜਾਣਗੇ
ਸ਼ੁਰੂ ਹੋਈ ਦਸਤ ਰੋੋਕੂ ਮੁਹਿੰਮ
“ਦਸਤ ਦੀ ਰੋਕਥਾਮ,ਸਫਾਈ ਅਤੇ ੳ.ਆਰ.ਐਸ ਨਾਲ ਰੱਖੋ ਆਪਣਾ ਧਿਆਨ “ ਨਾਹਰੇ ਤਹਿਤ 1 ਜੁਲਾਈ ਤੋਂ 31 ਅਗਸਤ ਤੱਕ ਚਲੇਗੀ ਮੁਹਿੰਮ : ਸਿਵਲ ਸਰਜਨ
ਪਟਿਆਲਾ, 1 ਜੁਲਾਈ ( ) ਸਿਹਤ ਵਿਭਾਗ ਵੱਲੋਂ ਪੂਰੇ ਜਿਲੇ ਵਿੱਚ 0—5 ਸਾਲ ਤੱਕ ਦੇ ਬੱਚਿਆਂ ਦੀਆ ਦਸਤ ਨਾਲ ਹੋਣ ਵਾਲੀਆ ਮੋਤਾਂ ਨੂੰ ਰੋਕਣ ਦੇ ਮਕਸਦ ਨਾਲ ਦਸਤ ਰੋਕੂ ਮੁਹਿੰਮ ਚਲਾਈ ਜਾਵੇਗੀ ।ਇਸ ਸਬੰਧੀ ਪੋਸਟਰ ਜਾਰੀ ਕਰਦੇ ਹੋਏ ਸਿਵਲ ਸਰਜਨ ਡਾ. ਸੰਜੇ ਗੋਇਲ ਨੇ ਦੱਸਿਆ ਕਿ “ਦਸਤ ਦੀ ਰੋਕਥਾਮ,ਸਫਾਈ ਅਤੇ ੳ.ਆਰ.ਐਸ ਨਾਲ ਰੱਖੋ ਅਪਣਾ ਧਿਆਨ“ ਨਾਹਰੇ ਤਹਿਤ ਅੱਜ ਤੋ 1 ਜੁਲਾਈ ਤੋਂ 31 ਅਗਸਤ ਤੱਕ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ ।ਉਨਾਂ ਕਿਹਾ ਕਿ ਇਸ ਮੁਹਿੰਮ ਦੀ ਸਫਲਤਾ ਲਈ ਸਾਰੇ ਪ੍ਰਬੰਧ ਮੁਕੰਮਲ ਹਨ।ਇਸ ਮੁੰਹਿ਼ਮ ਤਹਿਤ ਅੱਜ ਜਾਗਰੂਕਤਾ ਪੋਸਟਰ ਰਿਲੀਜ਼ ਕੀਤਾ ਗਿਆ । ਸਿਵਲ ਸਰਜਨ ਪਟਿਆਲਾ ਨੇ ਦੱਸਿਆ ਕਿ 5 ਸਾਲ ਤੱਕ ਦੇ ਬੱਚਿਆਂ ਨੂੰ ਲੱਗਣ ਵਾਲੇ ਦਸਤ ਦੇ ਕਾਰਨ,ਦਸਤ ਦੇ ਰੋਕਥਾਮ,ੳ.ਆਰ.ਐਸ ਦਾ ਘੋਲ ਤਿਆਰ ਕਰਨ,ਦਸਤ ਲੱਗਣ ਤੇ ੳ.ਆਰ.ਐਸ ਦਾ ਘੋਲ ਦੇਣ ਅਤੇ ਬੱਚੇ ਨੂੰ ਦਸਤ ਲੱਗਣ ਦੀ ਹਾਲਤ ਵਿੱਚ ਜਿੰਕ ਦੀਆਂ ਗੋਲੀਆ ਦੇਣ ਅਤੇ ਸਾਫ—ਸਫਾਈ ਸਬੰਧੀ ਪਰਿਵਾਰਾਂ ਨੂੰ ਪੂਰੀ ਜਾਣਕਾਰੀ ਦਿੱਤੀ ਜਾਵੇਗੀ । ਉਨਾਂ ਕਿਹਾ ਕਿ ਗਰਮੀ ਅਤੇ ਬਰਸਾਤਾਂ ਦਾ ਮੌੋਸਮ ਹੋਣ ਕਾਰਣ ਦਸਤ ਲੱਗਣ ਨਾਲ ਬੱਚਿਆ ਵਿੱਚ ਪਾਣੀ ਦੀ ਘਾਟ ਹੋਣ ਕਾਰਣ ਕਈ ਵਾਰ ਜਾਨ ਨੁੰ ਵੀ ਖਤਰਾ ਹੋ ਸਕਦਾ ਹੈ।ਇਸ ਲਈ ਦਸਤ ਲੱਗਣ ਤੇ ਤੁਰੰਤ ਬੱਚੇ ਨੂੰ ੳ.ਆਰ.ਐਸ ਦਾ ਘੋਲ ਦਿੱਤਾ ਜਾਵੇ । ਜਿਲਾ ਟੀਕਾਕਰਨ ਅਫਸਰ ਡਾ. ਗੁਰਪ੍ਰੀਤ ਕੌਰ ਵੱਲੋਂ ਦੱਸਿਆ ਗਿਆ ਕਿ ਇਸ ਮੁਹਿੰਮ ਦੌਰਾਨ ਆਸ਼ਾ ਵਰਕਰਜ ਵੱਲੋਂ ਘਰ—ਘਰ ਜਾ ਕੇ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ੳ.ਆਰ.ਐਸ ਦੇ ਪੈਕਟ ਦਿੱਤੇ ਜਾ ਰਹੇ ਹਨ ਤਾਂ ਜੋ ਦਸਤ ਦੌਰਾਨ ਬੱਚਿਆ ਨੂੰ ਘੋਲ ਪਿਲਾਇਆ ਜਾ ਸਕੇ ।ਇਸ ਮੁਹਿੰਮ ਦੌਰਾਨ ਆਸ਼ਾ ਅਤੇ ਏ.ਐਨ.ਐਮ ਵੱਲੋਂ ਬੱਚਿਆਂ ਨੂੰ ਘੋਲ ਪਿਲਾਉਣ ਦੀ ਵਿਧੀ ਅਤੇ ਮਾਵਾਂ ਨੂੰ ਨਵਜਾਤ ਬੱਚਿਆਂ ਨੂੰ ਪਹਿਲੇ 6 ਮਹੀਨੇ ਤੱਕ ਅਪਣਾ ਦੁੱਧ ਪਿਲਾਉਣ ਅਤੇ 6 ਮਹੀਨੇ ਬਾਦ ਓਪਰੀ ਖੁਰਾਕ ਦੇਣ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ ।ਜਿਹੜੇ ਬੱਚੇ ਦਸਤਾਂ ਤੋਂ ਪੀੜਤ ਹੋਣਗੇ, ਉਨਾਂ ਨੂੰ ਜਿੰਕ ਦੀਆਂ ਗੋਲੀਆ 14 ਦਿਨਾਂ ਤੱਕ ਖਾਣ ਲਈ ਦਿੱਤੀਆਂ ਜਾਣਗੀਆ ਕਿਉਂਕਿ ਜਿੰਕ ਦੀ ਗੋਲੀ ਖਾਣ ਨਾਲ ਬੱਚਿਆਂ ਦੇ ਦਸਤ ਜਲਦੀ ਠੀਕ ਹੁੰਦੇ ਹਨ।ਉੱਥੇ ਬੱਚਿਆਂ ਨੂੰ ਦੁਬਾਰਾ ਦਸਤ ਲਗਣ ਦੇ ਮੌੋਕੇ ਘੱਟ ਜਾਂਦੇ ਹਨ।
ਇਸ ਮੁਹਿੰਮ ਦੌਰਾਨ ਸਮੂਹ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਜਿੰਕ ਅਤੇ ੳ.ਆਰ.ਐਸ ਕਾਰਨਰ ਵੀ ਬਣਾਏ ਗਏ ਹਨ ਤਾਂ ਜੋ ਲੋੜ ਪੈਣ ਤੇ ਬੱਚੇ ਦਾ ਤੁਰੰਤ ਇਲਾਜ ਸ਼ੁਰੂ ਹੋ ਸਕੇ ।ਲੋਕਾਂ ਨੂੰ ਸਾਫ—ਸਫਾਈ,ਹੱਥ ਧੋਣ ਦੀ ਤਕਨੀਕ ਤੇ ਮਹੱਤਤਾ,ਸ਼ੁੱਧ ਪਾਣੀ ਦੀ ਵਰਤੋ,ਪਾਣੀ ਵਾਲੀ ਟੈਂਕੀਆਂ ਦੀ ਸਫਾਈ,ਸਿਹਤ ਸੰਸਥਾਵਾਂ,ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ ਵਿਚ ਵੀ ਇਸ ਬਾਰੇ ਜਾਗਰੂਕ ਕੀਤਾ ਜਾਵੇਗਾ।ਇਸ ਮੌਕੇ ਜਿਲਾ ਪਰਿਵਾਰ ਭਲਾਈ ਅਫਸਰ ਡਾ ਐਸ.ਜੇ ਸਿੰਘ, ਸਹਾਇਕ ਸਿਵਲ ਸਰਜਨ ਡਾ ਰਚਨਾ, ਸਹਾਇਕ ਸਿਹਤ ਅਫਸਰ ਡਾ ਕੁਸ਼ਲਦੀਪ ਗਿੱਲ,ਜਿਲਾ ਟੀਕਾਕਰਨ ਅਫਸਰ ਡਾ ਗੁਰਪ੍ਰੀਤ ਕੌਰ, ਜਿਲਾ ਐਪੀਡੀਮੋਲੋਜਿਸਟ ਡਾ ਸੁਮੀਤ ਸਿੰਘ,ਜਿਲਾ ਮਾਸ ਮੀਡੀਆਂ ਅਫਸਰ ਕੁਲਬੀਰ ਕੌਰ, ਡਿਪਟੀ ਮਾਸ ਮੀਡੀਆਂ ਅਫਸਰ ਭਾਗ ਸਿੰਘ,ਜਿਲਾ ਬੀ.ਸੀ.ਸੀ ਕੋਆਰਡੀਨੇਟਰ ਜ਼ਸਵੀਰ ਕੌਰ ਅਤੇ ਬਿੱਟੂ ਸਿੰਘ ਹਾਜ਼ਰ ਸਨ।