ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵਲੋਂ ਕਬਜਾ ਕਾਰਵਾਈ ਦਾ ਵਿਰੋਧ

ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵਲੋਂ ਕਬਜਾ ਕਾਰਵਾਈ ਦਾ ਵਿਰੋਧ
ਪਟਿਆਲਾ, 1 ਜੁਲਾਈ : ਵੱਡੀ ਪਹੁੰਚ ਵਾਲੇ ਸਾਬਕਾ ਪੁਲਿਸ ਇੰਸਪੈਕਟਰ ਵੱਲੋਂ ਕਿਸਾਨ ਦੀ ਜਮੀਨ ਦੇ ਕਾਬਜਾਂ, ਵਰੰਟ ਲਿਆਉਣ ਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵਲੋਂ ਕਬਜਾ ਕਾਰਵਾਈ ਦੇ ਵਿਰੁੱਧ ਡਟਵਾ ਵਿਰੋਧ ਕਰਨ ਲਈ ਪਿੰਡ ਪੂਨੀਆ ਵਿਖੇ ਵੱਡਾ ਇਕੱਠ ਕੀਤਾ ਗਿਆ। ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜਿਲੇ ਦੇ ਆਗੂਆਂ ਵਲੋਂ ਮੋਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜਾ ਲਿਆ ਗਿਆ। ਆਗੂਆਂ ਵਿੱਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਹਰਭਜਨ ਸਿੰਘ ਬੁਟਰ ਵਿਸ਼ੇਸ਼ ਤੌਰ ਤੇ ਪਹੁੰਚੇ। ਉਨ੍ਹਾਂ ਗੱਲਬਾਤ ਵਿੱਚ ਦੱਸਿਆ ਕਿ ਉਪਰੋਕਤ ਵਿਅਕਤੀ ਨੇ ਕਿਸਾਨ ਹਰਜੀਤ ਸਿੰਘ ਦੇ ਤਾਇਆ ਰਲਾ ਸਿੰਘ ਉਹਨਾਂ ਦੇ ਬੇਟਿਆਂ ਇੱਕ ਭੂਆ ਦੀ ਜਮੀਨ ਪਹਿਲਾ ਹੀ ਖਰੀਦ ਰੱਖੀ ਹੈ। ਇਸ ਤੋਂ ਬਾਅਦ ਹਰਜੀਤ ਸਿੰਘ ਦੇ ਦੋ ਭਰਾਵਾਂ ਅਤੇ ਉਨ੍ਹਾਂ ਦੇ ਬੱਚਿਆਂ ਤੋਂ ਵੀ ਜਮੀਨ ਖਰੀਦ ਕਰ ਲਈ ਹੈ। ਹੁਣ ਸਿਰਫ ਹਰਜੀਤ ਸਿੰਘ ਅਤੇ ਉਸ ਦੇ ਇੱਕ ਭਰਾ ਸੁਖਵਿੰਦਰ ਸਿੰਘ ਦੀ ਜਮੀਨ ਜਿਸ ਵਿੱਚ ਉਨ੍ਹਾਂ ਦੇ ਘਰ ਬਣੇ ਹੋਏ ਹਨ ਇੱਕ ਮੋਟਰ ਲੱਗੀ ਹੋਈ ਹੈ। ਉਨ੍ਹਾਂ ਨੰਬਰਾਂ ਦੀ ਗਲਤ ਰਜਿਸਟਰੀ ਕਰਵਾ ਕੇ ਉਨ੍ਹਾਂ ਦੀ ਜਮੀਨ ਵੀ ਹੜੱਪਣਾ ਚਾਹੁੰਦਾ ਹੈ। ਉਨ੍ਹਾਂ ਦੱਸਿਆ ਕਿ ਕਿਸਾਨ ਯੂਨੀਅਨ ਵਲੋਂ ਦੋਨਾਂ ਧਿਰਾਂ ਦੀ ਗੱਲਬਾਤ ਸੁਣਕੇ ਕੋਈ ਸਿੱਟਾ ਕੱਢਣ ਦੀ ਕੋਸ਼ਿਸ਼ ਵੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਕਈਆਂ ਹੋਰ ਥਾਵਾਂ ਤੇ ਵੀ ਅਜਿਹੇ ਵਿਅਕਤੀ ਧੱਕੇਸ਼ਹੀਆਂ ਕਰਦੇ ਰਹਿੰਦੇ ਹਨ। ਜਿਸ ਤਰ੍ਹਾਂ ਅੱਜ ਵੀ ਕੋਰਟਾਂ ਵਲੋਂ ਸਟੇਅ ਹੋਣ ਕੁੱਝ ਕੇਸ ਅਦਾਲਤਾ ਵਿੱਚ ਚੱਲਦੇ ਹਨ। ਪਰੰਤੂ ਇਸ ਸਭਾ ਕੁੱਝ ਨੂੰ ਨਜਰ ਅੰਦਾਜ ਕਰਕੇ ਕਬਬਜਾ ਕਾਰਵਾਈ ਲਈ ਉਪਰੋਕਤ ਵਿਅਕਤੀ ਤਰਲੋ ਮੱਛੀ ਹੋ ਰਿਹਾ ਹੈ। ਅਜਿਹੇ ਵਰਤਾਰੇ ਦੇ ਵਿਰੋਧ ਵਿੱਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਡੱਟ ਕੇ ਖੜੇਗੀ। ਧੱਕੇ ਨਾਲ ਕਬਜੇ ਨਹੀਂ ਹੋਣ ਦੇਵੇਗੀ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਅਜਿਹੇ ਵਿਅਕਤੀਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ। ਜ਼ੋ ਇਕਠ ਵਿੱਚ ਬਲਾਕ ਪ੍ਰਧਾਨ ਬਾਦਸ਼ਾਹਪੁਰੀ ਤੋਂ ਚਰਨਜੀਤ ਕੌਰ ਧੂੜੀਆ, ਸੁਖਵਿੰਦਰ ਸਿੰਘ ਤੁਲੇਵਾਲ, ਜਿਲਾ ਖਜਾਨਚੀ ਹਰਮੇਲ ਸਿੰਘ ਤੂੰਗਾ, ਜਿਲਾ ਜਨਰਲ ਸਕੱਤਰ ਅਵਤਾਰ ਸਿੰਘ ਕੌਰਜੀਵਾਲਾ, ਕੁਲਵੰਤ ਸਿੰਘ ਸਫੇੜਾ, ਸੁਖਵਿੰਦਰ ਸਿੰਘ ਲਾਲੀ ਬਲਾਕ ਭੁਨਰਹੇੜੀ, ਗੁਰਦੀਪ ਸਿੰਘ ਕਰਤਾਰਪੁਰ, ਰਣਜੀਤ ਸਿੰਘ ਜਫਰਪੁਰ, ਸ਼ਿੰਗਾਰਾ ਸਿੰਘ ਡਕਾਲਾ, ਗੁਰਮੇਲ ਮਰਦਾਹੇੜੀ, ਰਜਿੰਦਰ ਮਹਿਮੂਦਪੁਰ, ਗੁਰਦੀਪ ਸਿੰਘ ਕਰਤਾਰਪੁਰ ਪੱਤੀ, ਹਰਵਿੰਦਰ ਸਿੰਘ ਨਾਭਾ, ਆਦਿ ਹਾਜਰ ਸਨ।
