ਸਿੱਖਿਆ ਬੋਰਡ ਦੇ ਕੱਚੇ ਕਾਮਿਆਂ ਕੀਤੀ ਬੋਰਡ ਅੱਗੇ ਰੋਸ ਰੈਲੀ

ਦੁਆਰਾ: Punjab Bani ਪ੍ਰਕਾਸ਼ਿਤ :Tuesday, 02 July, 2024, 03:38 PM

ਸਿੱਖਿਆ ਬੋਰਡ ਦੇ ਕੱਚੇ ਕਾਮਿਆਂ ਕੀਤੀ ਬੋਰਡ ਅੱਗੇ ਰੋਸ ਰੈਲੀ
ਮੋਹਾਲੀ, 2 ਜੁਲਾਈ : ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੋਹਾਲੀ ਸਥਿਤ ਮੁੱਖ ਦਫਤਰ ਅੱਗੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਕੱਚੇ ਕਰਮਚਾਰੀਆਂ ਦੀਆਂ ਲਟਕਦੀਆਂ ਮੰਗਾਂ ਦੇ ਹੱਲ ਲਈ ਅਤੇ ਸਫਾਈ ਮਜਦੂਰਾਂ ਯੂਨੀਅਨ ਦੇ ਆਗੂਆਂ ਨੂੰ ਨੋਕਰੀ ਤੇ ਬਹਾਲ ਕਰਨ ਦੀ ਮੰਗ ਨੂੰ ਲੈ ਕੇ ਸੀਟੂ ਪੰਜਾਬ ਰਾਜ ਕਮੇਟੀ ਦੇ ਸੱਦੇ ਉੱਤੇ ਰੈਲੀ ਕੀਤੀ।ਜਿਸ ਉਪਰੰਤ ਕੱਚੇ ਕਰਮਚਾਰੀਆਂ ਨੇ ਲੇਬਰ ਕਮਿਸ਼ਨਰ ਫੇਜ-10 ਮੋਹਾਲੀ ਵਿੱਚ ਸਥਿਤ ਦਫਤਰ ਤੱਕ ਰੋਸ ਮਾਰਚ ਕੀਤਾ ਤੇ ਲੇਬਰ ਕਮਿਸ਼ਨਰ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜਿਆ ਗਿਆ। ਇਸ ਮੌਕੇ ਰੋਸ ਮਾਰਚ ਵਿੱਚ ਸ਼ਾਮਲ ਹਜ਼ਾਰਾਂ ਕੱਚੇ ਕਾਮਿਆਂ ਪੰਜਾਬ ਸਰਕਾਰ ਅਤੇ ਸਿੱਖਿਆ ਬੋਰਡ ਮੈਨੇਜਮੈਂਟ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਸੀਟੂ ਜਿਲਾ ਮੋਹਾਲੀ ਨਾਲ ਸਬੰਧਤ ਯੂਨੀਅਨਾਂ ਅਤੇ ਸੀਟੂ ਦੀਆਂ 15 ਸੂਬਾਈ ਯੂਨੀਅਨਾਂ ਅਤੇ ਮੁਕਾਮੀ ਪੱਧਰ ਦੀਆਂ 63 ਯੂਨੀਅਨਾਂ ਦੇ ਵਰਕਰ ਅਤੇ ਆਗੂ ਸਾਮਿਲ ਹੋਏ ।