ਬਿਜਲੀ ਦੀ ਵਧਦੀ ਮੰਗ ਦੇ ਚਲਦਿਆਂ ਹੋ ਸਕਦੀ ਹੈ ਸਾਲ 2031-32 ਤੱਕ 400 ਗੀਗਾਵਾਟ ਤੋਂ ਪਾਰ ਮੰਗ

ਬਿਜਲੀ ਦੀ ਵਧਦੀ ਮੰਗ ਦੇ ਚਲਦਿਆਂ ਹੋ ਸਕਦੀ ਹੈ ਸਾਲ 2031-32 ਤੱਕ 400 ਗੀਗਾਵਾਟ ਤੋਂ ਪਾਰ ਮੰਗ
ਨਵੀਂ ਦਿੱਲੀ : ਬਿਜਲੀ ਜੋ ਕਿ ਅੱਜ ਦੇ ਯੁੱਗ ਵਿਚ ਬਹੁਤ ਹੀ ਜਿ਼ਆਦਾ ਜ਼ਰੂਰੀ ਹੈ ਦੀ ਮੰਗ ਵੀ ਲਗਾਤਾਰ ਵਧਦੀ ਹੀ ਚਲੀ ਜਾ ਰਹੀ ਹੈ ਦੇ ਚਲਦਿਆਂ ਆਉਣ ਵਾਲੇ ਸਮੇਂ ਵਿਚ ਸਾਲ ਵਧ ਕੇ ਇਸਦੀ ਮੰਗ 400 ਗੀਗਾਵਾਟ ਤੋਂ ਵੀ ਵਧ ਸਕਦੀ ਹੈ।ਊਰਜਾ ਸਕੱਤਰ ਪੰਕਜ ਅਗਰਵਾਲ ਨੇ ਕਿਹਾ ਕਿ ਇਹ ਸਾਲ 2031-32 ਤੱਕ 400 ਗੀਗਾਵਾਟ ਤੋਂ ਪਾਰ ਵੀ ਪਹੁੰਚ ਸਕਦੀ ਹੈ।ਪੰਕਜ ਅਗਰਵਾਲ ਜੋ ਸਮਾਰਟ ਮੀਟਰਿੰਗ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸੀ ਨੇ ਕਿਹਾ ਕਿ ਇਸ ਸਾਲ ਮਈ ਵਿੱਚ ਬਿਜਲੀ ਦੀ ਮੰਗ 250 ਗੀਗਾਵਾਟ ਨੂੰ ਪਾਰ ਕਰ ਗਈ ਸੀ। ਉਨ੍ਹਾਂ ਦੱਸਿਆ ਕਿ ਪਿਛਲੇ ਦੋ ਸਾਲਾਂ ਵਿੱਚ ਕਈ ਰਾਜਾਂ ਵਿੱਚ ਬਿਜਲੀ ਦੀ ਮੰਗ ਵਧੀ ਹੈ। ਬਿਜਲੀ ਦੀ ਖਪਤ ਵਿੱਚ ਲਗਾਤਾਰ ਵਾਧਾ 384 ਗੀਗਾਵਾਟ ਨੂੰ ਛੂਹ ਗਿਆ ਹੈ ਅਤੇ ਜੇਕਰ ਇਹ ਰਫ਼ਤਾਰ ਹੋਰ ਜਾਰੀ ਰਹੀ ਤਾਂ ਸਾਲ 2031-32 ਵਿੱਚ ਬਿਜਲੀ ਦੀ ਖਪਤ 400 ਗੀਗਾਵਾਟ ਨੂੰ ਪਾਰ ਕਰ ਸਕਦੀ ਹੈ। ਇੰਨੀ ਬਿਜਲੀ ਦੀ ਖਪਤ ਕਰਨ ਲਈ ਸਾਨੂੰ ਬਿਜਲੀ ਉਤਪਾਦਨ ਲਗਾਉਣਾ ਹੋਵੇਗਾ ਜਿਸ ਦੀ ਮਦਦ ਨਾਲ 900 ਗੀਗਾਵਾਟ ਬਿਜਲੀ ਪੈਦਾ ਕੀਤੀ ਜਾ ਸਕੇਗੀ।
