ਰਾਹੁਲ ਗਾਂਧੀ ਨੇ ਆਪਣੇ ਭਾਸ਼ਣ ਨੂੰ ਕੱਟੇ ਜਾਣ ਨੰੁ ਲੈ ਕੇ ਲੋਕ ਸਭਾ ਸਪੀਕਰ ਨੂੰ ਚਿੱਠੀ

ਦੁਆਰਾ: Punjab Bani ਪ੍ਰਕਾਸ਼ਿਤ :Tuesday, 02 July, 2024, 02:36 PM

ਰਾਹੁਲ ਗਾਂਧੀ ਨੇ ਆਪਣੇ ਭਾਸ਼ਣ ਨੂੰ ਕੱਟੇ ਜਾਣ ਨੰੁ ਲੈ ਕੇ ਲੋਕ ਸਭਾ ਸਪੀਕਰ ਨੂੰ ਚਿੱਠੀ
ਨਵੀਂ ਦਿੱਲੀ, 2 ਜੁਲਾਈ : ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਚਿੱਠੀ ਲਿਖ ਕੇ ਆਖਿਆ ਹੈ ਜੋ ਲੋਕ ਸਭਾ ਵਿਚ ਬੀਤੇ ਦਿਨੀਂ ਦਿੱਤੇ ਉਨ੍ਹਾਂ ਦੇ ਭਾਸ਼ਣ ਵਿਚੋਂ ਕਾਫੀ ਕੁੱਝ ਕੱਟ ਦਿੱਤਾ ਗਿਆ ਹੈ ਇਕ ਚੁਨਿੰਦਾ ਤੇ ਤਰਕਸੰਗਤ ਨਹੀਂ ਹੈ।
ਉਨ੍ਹਾਂ ਨੇ ਸਪੀਕਰ ਨੂੰ ਆਖਿਆ ਹੈ ਕਿ ਉਹ ਆਪਣੇ ਭਾਸ਼ਣ ਦੇ ਹਟਾਏ ਗਏ ਹਿੱਸੇ ਨੂੰ ਕਾਰਵਾਈ ਦੇ ਰਿਕਾਰਡ ਵਿਚ ਮੁੜ ਸ਼ਾਮਲ ਕਰਨ। ਰਾਹੁਲ ਗਾਂਧੀ ਨੇ ਸੋਮਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) `ਤੇ ਦੇਸ਼ ਵਿਚ ਫਿਰਕੂ ਆਧਾਰ `ਤੇ ਵੰਡ ਪੈਦਾ ਕਰਨ ਦਾ ਦੋਸ਼ ਲਗਾਇਆ, ਜਿਸ `ਤੇ ਸੱਤਾ ਪੱਖ ਦੇ ਮੈਂਬਰਾਂ ਨੇ ਸਖ਼ਤ ਵਿਰੋਧ ਜਤਾਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਪੂਰੇ ਹਿੰਦੂ ਸਮਾਜ ਨੂੰ ਹਿੰਸਕ ਕਹਿਣਾ ਬਹੁਤ ਗੰਭੀਰ ਵਿਸ਼ਾ ਹੈ।