ਮੋਦੀ ਸਰਨੇਮ ਮਾਮਲੇ ਵਿਚ ਰਾਹੁਲ ਗਾਂਧੀ ਹੋਣਗੇ ਰਾਂਚੀ ਐਮ. ਪੀ. ਐਮ. ਐਲ. ਏ. ਕੋਰਟ ਵਿਚ ਪੇਸ਼

ਦੁਆਰਾ: Punjab Bani ਪ੍ਰਕਾਸ਼ਿਤ :Tuesday, 02 July, 2024, 01:07 PM

ਮੋਦੀ ਸਰਨੇਮ ਮਾਮਲੇ ਵਿਚ ਰਾਹੁਲ ਗਾਂਧੀ ਹੋਣਗੇ ਰਾਂਚੀ ਐਮ. ਪੀ. ਐਮ. ਐਲ. ਏ. ਕੋਰਟ ਵਿਚ ਪੇਸ਼
ਨਵੀਂ ਦਿੱਲੀ , 2 ਜੁਲਾਈ : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਦੇ ਵਸਨੀਕ ਕਾਂਗਰਸ ਪਾਰਟੀ ਦੇ ਕੱਦਵਾਰ ਨੇਤਾ ਰਾਹੁਲ ਗਾਂਧੀ ਨੂੰ 6 ਜੁਲਾਈ ਨੂੰ ਰਾਂਚੀ ਵਿਖੇ ਬਣੀ ਐਮ. ਪੀ. ਐਮ. ਐਲ. ਏ. ਕੋਰਟ ਵਿਚ ਪੇਸ਼ ਹੋਣਾ ਪਵੇਗਾ। ਦੱਸਣਯੋਗ ਹੈਕਿ ਜਿਸ ਮਾਮਲੇ ਵਿਚ ਰਾਹੁਲ ਗਾਂਧੀ ਪੇਸ਼ ਹੋਣਗੇ ਉਹ ਜਿਥੇ 2019 ਵਿਚ ਦਰਜ ਕਰਵਾਇਆ ਗਿਆ ਸੀ ਉਥੇ ਇਹ ਮਾਮਲਾ ਮੋਦੀ ਸਰਨੇਮ ਮਾਮਲਾ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਰਾਹੁਲ ਗਾਂਧੀ ਖਿਲਾਫ਼6 ਜੁਲਾਈ ਨੂੰ ਪੇਸ਼ੀ ਮੋਕੇ ਦੋਸ਼ ਤੈਅ ਕੀਤੇ ਜਾਣਗੇ।