ਸਕਿਓਰਿਟੀ ਐਕਸਚੇਂਜ ਬੋਰਡ ਆਫ ਇੰਡੀਆ ਨੇ ਹਿੰਡਨਬਰਗ ਰਿਸਰਚ ਨੂੰ ਕੀਤਾ ਨੋਟਿਸ ਜਾਰੀ

ਦੁਆਰਾ: Punjab Bani ਪ੍ਰਕਾਸ਼ਿਤ :Tuesday, 02 July, 2024, 12:46 PM

ਸਕਿਓਰਿਟੀ ਐਕਸਚੇਂਜ ਬੋਰਡ ਆਫ ਇੰਡੀਆ ਨੇ ਹਿੰਡਨਬਰਗ ਰਿਸਰਚ ਨੂੰ ਕੀਤਾ ਨੋਟਿਸ ਜਾਰੀ
ਮੁੰਬਈ, 2 ਜੁਲਾਈ : ਭਾਰਤ ਦੀ ਸਕਿਓਰਿਟ ਐਕਸਚੇਂਜ ਬੋਰਡ ਆਫ ਇੰਡੀਆ ਨਾਮ ਦੀ ਬਾਡੀ ਨੇ ਅਮਰੀਕੀ ਵਿੱਤੀ ਖੋਜ ਕੰਪਨੀ ਹਿੰਡਨਬਰਗ ਰਿਸਰਚ ਨੂੰ ਅਡਾਨੀ ਗਰੁੱਪ ਦੇ ਸ਼ੇਅਰਾਂ `ਤੇ ਸੱਟੇਬਾਜ਼ੀ ਦੀ ਕਥਿਤ ਉਲੰਘਣਾ ਕਰਨ `ਤੇ ਨੋਟਿਸ ਜਾਰੀ ਕੀਤਾ ਹੈ। ਹਿੰਡਨਬਰਗ ਨੇ ਅਡਾਨੀ ਗਰੁੱਪ `ਤੇ ਸਟਾਕ ਹੇਰਾਫੇਰੀ ਦਾ ਦੋਸ਼ ਲਗਾਇਆ ਸੀ। ਹਿੰਡਨਬਰਗ ਨੇ ਸੇਬੀ ਤੋਂ ਨੋਟਿਸ ਮਿਲਣ ਦੀ ਜਾਣਕਾਰੀ ਦਿੱਤੀ ਹੈ। ਹਾਲਾਂਕਿ, ਹਿੰਡਨਬਰਗ ਨੇ ਇਸ ਨੋਟਿਸ `ਤੇ ਨਾਰਾਜ਼ਗੀ ਪ੍ਰਗਟਾਈ ਹੈ ਅਤੇ ਦੋਸ਼ ਲਗਾਇਆ ਹੈ ਕਿ ਭ੍ਰਿਸ਼ਟਾਚਾਰ ਅਤੇ ਧੋਖਾਧੜੀ ਦਾ ਪਰਦਾਫਾਸ਼ ਕਰਨ ਵਾਲਿਆਂ ਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਿੰਡਨਬਰਗ ਨੇ ਕਿਹਾ ਕਿ ਉਸ ਨੂੰ 27 ਜੂਨ ਨੂੰ ਸੇਬੀ ਤੋਂ ਇੱਕ ਈਮੇਲ ਮਿਲੀ ਸੀ ਅਤੇ ਬਾਅਦ ਵਿੱਚ ਭਾਰਤੀ ਨਿਯਮਾਂ ਦੀ ਸ਼ੱਕੀ ਉਲੰਘਣਾ ਦੀ ਰੂਪਰੇਖਾ ਵਾਲਾ ਕਾਰਨ ਦੱਸੋ ਨੋਟਿਸ ਮਿਲਿਆ ਸੀ। ਹਿੰਡਨਬਰਗ ਨੇ ਕਿਹਾ ਕਿ `ਅੱਜ ਤੱਕ ਅਡਾਨੀ ਸਮੂਹ ਸਾਡੀਆਂ ਰਿਪੋਰਟਾਂ `ਚ ਲੱਗੇ ਦੋਸ਼ਾਂ ਦਾ ਜਵਾਬ ਦੇਣ `ਚ ਅਸਫਲ ਰਿਹਾ ਹੈ। ਦਿੱਤਾ ਗਿਆ ਜਵਾਬ ਸਾਡੇ ਦੁਆਰਾ ਉਠਾਏ ਗਏ ਮੁੱਖ ਮੁੱਦੇ ਨੂੰ ਨਜ਼ਰਅੰਦਾਜ਼ ਕਰਦਾ ਹੈ। ਫਰਮ ਨੇ ਜਨਵਰੀ 2023 ਦੀ ਰਿਪੋਰਟ ਵਿੱਚ ਕਿਹਾ ਕਿ ਗੌਤਮ ਅਡਾਨੀ ਅਤੇ ਉਸਦੇ ਭਰਾ ਵਿਨੋਦ ਅਡਾਨੀ ਅਤੇ ਨਜ਼ਦੀਕੀ ਸਹਿਯੋਗੀਆਂ ਦੁਆਰਾ ਸ਼ੈੱਲ ਕੰਪਨੀਆਂ ਦਾ ਇੱਕ ਮਜ਼ਬੂਤ ਨੈਟਵਰਕ ਬਣਾਇਆ ਗਿਆ ਹੈ। ਅਸੀਂ ਵਿਸਥਾਰ ਨਾਲ ਦੱਸਿਆ ਕਿ ਕਿਵੇਂ ਇਨ੍ਹਾਂ ਸ਼ੈੱਲ ਕੰਪਨੀਆਂ ਜ਼ਰੀਏ ਅਰਬਾਂ ਡਾਲਰ ਦਾ ਘਪਲਾ ਕੀਤਾ ਗਿਆ।