ਇੰਦੌਰ ਦੇ ਚਿਲਡਰਨ ਹੋਮ ਵਿਚ ਦੋ ਬੱਚਿਆਂ ਦੀ ਹੋਈ ਸ਼ੱਕੀ ਹਾਲਾਤਾਂ ਵਿਚ ਮੌਤ
ਦੁਆਰਾ: Punjab Bani ਪ੍ਰਕਾਸ਼ਿਤ :Tuesday, 02 July, 2024, 12:29 PM

ਇੰਦੌਰ ਦੇ ਚਿਲਡਰਨ ਹੋਮ ਵਿਚ ਦੋ ਬੱਚਿਆਂ ਦੀ ਹੋਈ ਸ਼ੱਕੀ ਹਾਲਾਤਾਂ ਵਿਚ ਮੌਤ
ਇੰਦੌਰ : ਭਾਰਤ ਦੇ ਹੀ ਇਕ ਸ਼ਹਿਰ ਇੰਦੌਰ ਦੇ ਇਕ ਚਿਲਡਰਨ ਹੋਮ `ਚ ਦੋ ਦਿਨਾਂ ਦੇ ਅੰਦਰ ਅੰਦਰ ਦੋ ਬੱਚਿਆਂ ਦੀ ਸ਼ੱਕੀ ਹਾਲਾਤਾਂ `ਚ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਦਕਿ 12 ਬੱਚਿਆਂ ਨੂੰ ਉਲਟੀਆਂ ਅਤੇ ਦਸਤ ਦੀ ਸਿ਼ਿਕਾਇਤ ਨਾਲ ਸਰਕਾਰੀ ਹਸਪਤਾਲ `ਚ ਦਾਖਲ ਕਰਵਾਇਆ ਗਿਆ। ਵਧੀਕ ਡਿਪਟੀ ਕਮਿਸ਼ਨਰ ਆਫ਼ ਪੁਲਸ ਆਲੋਕ ਕੁਮਾਰ ਸ਼ਰਮਾ ਨੇ ਦੱਸਿਆ ਕਿ ਮਲਹਾਰਗੰਜ ਥਾਣਾ ਖੇਤਰ ਦੇ `ਸ਼੍ਰੀ ਯੁਗਪੁਰਸ਼ ਧਾਮ` ਦੇ ਬੱਚਿਆਂ ਦੇ ਆਸ਼ਰਮ `ਚ ਰਹਿਣ ਵਾਲੇ ਕਰਨ (12) ਦੀ ਸੋਮਵਾਰ ਨੂੰ ਮੌਤ ਹੋ ਗਈ, ਜਦਕਿ ਆਸ਼ਰਮ ਦੇ ਸੱਤ ਸਾਲਾ ਬੱਚੇ ਆਕਾਸ਼ ਦੀ ਮੌਤ ਹੋ ਗਈ।
