ਬੀ. ਸੀ. ਸੀ. ਆਈ. ਭੇਜੇਗੀ ਬਾਰਬਾਡੋਸ ਦੇ ਤੂਫਾਨ ’ਚ ਫਸੀ ਭਾਰਤੀ ਟੀਮ ਨੂੰ ਲਿਆਉਣ ਲਈ ਚਾਰਟਰਡ ਜਹਾਜ਼

ਦੁਆਰਾ: Punjab Bani ਪ੍ਰਕਾਸ਼ਿਤ :Tuesday, 02 July, 2024, 11:47 AM

ਬੀ. ਸੀ. ਸੀ. ਆਈ. ਭੇਜੇਗੀ ਬਾਰਬਾਡੋਸ ਦੇ ਤੂਫਾਨ ’ਚ ਫਸੀ ਭਾਰਤੀ ਟੀਮ ਨੂੰ ਲਿਆਉਣ ਲਈ ਚਾਰਟਰਡ ਜਹਾਜ਼
ਬਾਰਬਾਡੋਸ, 2 ਜੁਲਾਈ : ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ (ਬੀ. ਸੀ. ਸੀ. ਆਈ.) ਬਾਰਬਾਡੋਸ ਦੇ ਤੂਫਾਨ ’ਚ ਫਸੀ ਭਾਰਤੀ ਟੀਮ ਨੂੰ ਲਿਆਉਣ ਲਈ ਚਾਰਟਰਡ ਜਹਾਜ ਭੇਜਣ ਦਾ ਫ਼ੈਸਲਾ ਕਰ ਲਿਆ ਹੈ। ਦੱਸਣਯੋਗ ਹੈ ਕਿ ਬਾਰਰਬਾਡੋਸ ਵਿਖੇ ਆਏ ਸਮੁੰਦਰੀ ਤੂਫਾਨ ਬੇਰਿਲ ਕਾਰਨ ਟੀਮ ਇੰਡੀਆ ਬਾਰਬਾਡੋਸ ’ਚ ਪਿਛਲੇ 36 ਘੰਟਿਆਂ ਤੋਂ ਫਸੀ ਹੋਈ ਹੈ। ਟੀ-20 ਵਿਸ਼ਵ ਕੱਪ ਵਿਚ ਰੋਮਾਂਚਕ ਜਿੱਤ ਦੇ ਅਗਲੇ ਦਿਨ ਟੀਮ ਇੰਡੀਆ ਨੇ ਵਾਪਸੀ ਕਰਨੀ ਸੀ ਪਰ ਤੂਫਾਨ ਕਾਰਨ ਟੀਮ ਇੰਡੀਆ ਭਾਰਤ ਲਈ ਰਵਾਨਾ ਨਹੀਂ ਹੋ ਸਕੀ। ਰਿਪੋਰਟ ਮੁਤਾਬਕ ਬੀਸੀਸੀਆਈ ਟੀਮ ਇੰਡੀਆ ਨੂੰ ਚਾਰਟਰਡ ਫਲਾਈਟ ਰਾਹੀਂ ਵਾਪਸ ਲਿਆਏਗੀ। ਇਹ ਜਾਣਕਾਰੀ ਮਿਲੀ ਹੈ ਕਿ ਭਾਰਤੀ ਟੀਮ ਦੇ ਬੁੱਧਵਾਰ ਨੂੰ ਸ਼ਾਮ 7.45 ਵਜੇ ਦਿੱਲੀ ਪਹੁੰਚਣ ਦੀ ਉਮੀਦ ਹੈ। ਇੱਥੇ ਪਹੁੰਚਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ ਪਰ ਇਸ ਦੀ ਹਾਲੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।