ਗੁਜਰਾਤ ਦੇ ਲੋਕਾਂ ਨੂੰ ਕਰਨਾ ਪੈ ਰਿਹਾ ਹੜ੍ਹ ਦਾ ਸਾਹਮਣਾ
ਦੁਆਰਾ: Punjab Bani ਪ੍ਰਕਾਸ਼ਿਤ :Tuesday, 02 July, 2024, 11:02 AM

ਗੁਜਰਾਤ ਦੇ ਲੋਕਾਂ ਨੂੰ ਕਰਨਾ ਪੈ ਰਿਹਾ ਹੜ੍ਹ ਦਾ ਸਾਹਮਣਾ
– ਹਾਲਾਤ ਸਹੀ ਹੋਣ ਤੱਕ ਸਕੂਲਾਂ, ਕਾਲਜਾਂ ਤੇ ਹੋਰ ਸੰਸਥਾਨਾਂ ਨੂੰ ਕੀਤਾ ਬੰਦ
ਗੁਜਰਾਤ, 2 ਜੁਲਾਈ : ਗੁਜਰਾਤ ਦੇ ਲੋਕਾਂ ਨੂੰ ਭਾਰੀ ਬਰਸਾਤ ਦੇ ਕਾਰਨ ਹ੍ੜ੍ਹ ਦੀ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਾਰਨ ਸਰਕਾਰ ਨੇ ਸਕੂਲਾਂ, ਕਾਲਜਾਂ ਤੇ ਹੋਰ ਸਿੱਖਿਅਕ ਸੰਸਥਾਨਾਂ ਨੂੰ ਹਾਲਾਤ ਸਹੀ ਹੋਣ ਤੱਕ ਬੰਦ ਕਰਨ ਦਾ ਐਲਾਨ ਵੀ ਕਰ ਦਿੱਤਾ ਹੈ। ਦੱਸ ਦਈਏ ਕਿ ਗੁਜਰਾਤ ਦੇ ਸੂਰਤ ਤੇ ਹੋਰ ਕਈ ਇਲਾਕਿਆਂ ਵਿੱਚ ਹੜ੍ਹਾਂ ਨੇ ਭਾਰੀ ਤਬਾਹੀ ਕੀਤੀ ਹੈ, ਜਿਸ ਕਾਰਨ ਲੋਕਾਂ ਦਾ ਜਨ ਜੀਵਨ ਅਸਤ ਵਿਅਸਤ ਨਜਰ ਆ ਰਿਹਾ ਹੈ।
