ਰਾਤ 12 ਵਜੇ ਸਮੁੱਚੇ ਕਲੱਬਾਂ ਨੂੰ ਬੰਦ ਕਰਨ ਦੇ ਚਲਦਿਆਂ ਏ. ਸੀ. ਪੀ. ਨੇ ਮਿਲੀ ਧਮਕੀ
ਦੁਆਰਾ: Punjab Bani ਪ੍ਰਕਾਸ਼ਿਤ :Friday, 05 July, 2024, 03:55 PM

ਰਾਤ 12 ਵਜੇ ਸਮੁੱਚੇ ਕਲੱਬਾਂ ਨੂੰ ਬੰਦ ਕਰਨ ਦੇ ਚਲਦਿਆਂ ਏ. ਸੀ. ਪੀ. ਨੇ ਮਿਲੀ ਧਮਕੀ
ਪੰਚਕੂਲਾ, ਜੁਲਾਈ : ਪੰਚੂਕਲਾ ਦੇਏ. ਸੀ. ਪੀ. ਸੁਰੇਂਦਰ ਕੁਮਾਰ ਨੂੰ ਕਿਸੇ ਵਿਅਕਤੀ ਵਲੋਂ ਪੰਚਕੂਲ ਵਿਚ ਰਾਤ ਦੇ 12 ਵਜੇ ਬੰਦ ਕਰਨ ਦੇ ਦਾਗੇ ਹੁਕਮਾਂ ਦੇ ਚਲਦਿਆਂ ਅੰਜਾਮ ਭੁਗਤਣ ਦੀ ਧਮਕੀ ਦਿੱਤੀ ਗਈ। ਉਕਤ ਧਮਕੀ ਭਰੇ ਫੋਨ ਸਬੰਧੀ ਜਦੋਂ ਪੁਲਸ ਨੇ ਜਾਂਚ ਕੀਤੀ ਤਾਂ ਫੋਨ ਬਿਹਾਰ ਦੀ ਕਿਸੇਮਹਿਲਾ ਦੇ ਨਾਮ ਤੇ ਪਾਇਆ ਗਿਆ। ਦੱਸਣਯੋਗ ਹੈ ਕਿ ਰਾਤ ਦੇ 12 ਵਜੇ ਨਾਈਟ ਕਲੱਬਾਂ ਨੂੰ ਬੰਦ ਕਰਨ ਦਾ ਹੁਕਮ ਪੰਚਕੂਲਾ ਦੀ ਐਕਸਾਈਜ ਪਾਲਿਸੀ ਤਹਿਤ ਦਿੱਤਾ ਗਿਆ ਹੈ। ਉਕਤ ਦਾਗੇ ਹੁਕਮਾਂ ਦੇ ਚਲਦਿਆਂ ਕਈ ਨਾਈਟ ਕਲੱਬਾਂ ਦੇ ਵਰਕਰ ਜਿਥੇ ਬੇਰੋਜ਼ਗਾਰ ਹੋ ਗਏ ਹਨ ਉਥੇ ਕੁੱਝ ਕਲੱਬਾਂ ਦੇ ਤਾਂ ਬੰਦ ਹੋਣ ਦੀ ਨੌਬਤ ਤੱਕ ਆ ਗਈ ਹੈ। ਜਿਸ ਕਾਰਨ ਪਾਰਟੀ ਕਰਨ ਵਾਲਿਆਂ ਵਲੋਂ ਪੰਚਕੂਲਾ ਦੀ ਥਾਂ ਚੰਡੀਗੜ੍ਹ ਜਾਂ ਮੋਹਾਲੀ ਵੱਲ ਰੁਖ ਕੀਤਾ ਜਾ ਰਿਹਾ ਹੈ, ਜਿਥੇ ਕਲੱਬਾਂ ਦਾ ਸਮਾਂ ਰਾਤ ਦੇ 3 ਵਜੇ ਤੱਕ ਦਾ ਹੈ।
