ਥਾਣਾ ਸਦਰ ਪਟਿਆਲਾ ਨੇ ਕੀਤਾ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ
ਦੁਆਰਾ: Punjab Bani ਪ੍ਰਕਾਸ਼ਿਤ :Friday, 05 July, 2024, 02:40 PM

ਥਾਣਾ ਸਦਰ ਪਟਿਆਲਾ ਨੇ ਕੀਤਾ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ
ਪਟਿਆਲਾ, 5 ਜੁਲਾਈ () : ਥਾਣਾ ਸਦਰ ਪਟਿਆਲਾ ਦੀ ਪੁਲਸ ਨੇ ਸਿ਼ਕਾਇਤਕਰਤਾ ਜਗਦੀਪ ਸਿੰਘ ਪੁੱਤਰ ਪ੍ਰਭੂ ਸਿੰਘ ਵਾਸੀ ਪਿੰਡ ਸਲੇਮਪੁਰ ਜੱਟਾਂ ਥਾਣਾ ਸਦਰ ਪਟਿਆਲਾ ਦੀ ਸਿ਼ਕਾਇਤ ਦੇ ਆਧਾਰ ਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਧਾਰਾ 127 (6) ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ। ਪੁਲਸ ਨੂੰ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਜਗਦੀਪ ਸਿੰਘ ਨੇ ਦਸਿਆ ਕਿ 2 ਜੁਲਾਈ ਨੂੰ ਜਦੋਂ ਉਸਦਾ ਲੜਕਾ ਸਰਬਜੀਤ ਸਿੰਘ ਮੋਟਰਸਾਈਕਲ ਤੇ ਸਵਾਰ ਹੋ ਕੇ ਪਟਿਆਲਾ ਵਿਖੇ ਦਵਾਈ ਲੈਣ ਗਿਆ ਤਾਂ ਘਰ ਵਾਪਸ ਨਹੀਂ ਆਇਆ, ਜਿਸਦੀ ਕਾਫੀ ਭਾਲ ਕਰਨ ਤੇ ਵੀ ਨਹਂੀਂ ਮਿਲਿਆ। ਉਨ੍ਹਾਂ ਸ਼ੱਕ ਪ੍ਰਗਟ ਕੀਤਾ ਕਿ ਅਣਪਛਾਤੇ ਵਿਅਕਤੀਆ ਨੇ ਉਨ੍ਹਾਂ ਦੇ ਲੜਕੇ ਨੂੰ ਗੈਰ ਕਾਨੂੰਨੀ ਹਿਰਾਸਤ ਵਿਚ ਛੁਪਾ ਕੇ ਰੱਖਿਆ ਹੈ। ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
