ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਤੇ ਪੁੱਛਗਿੱਛ ਦੌਰਾਨ ਇਕ ਗ੍ਰਿਫ਼ਤਾਰ
ਦੁਆਰਾ: Punjab Bani ਪ੍ਰਕਾਸ਼ਿਤ :Friday, 05 July, 2024, 01:12 PM

ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਤੇ ਪੁੱਛਗਿੱਛ ਦੌਰਾਨ ਇਕ ਗ੍ਰਿਫ਼ਤਾਰ
ਨਵੀਂ ਦਿੱਲੀ : ਭਾਰਤ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰ ਪੋਰਟ ਤੇ ਇਕ ਵਿਅਕਤੀ ਨੂੰ ਪਾਸਪੋਰਟ ਤੇ ਵੀਜ਼ਾ ਪੇਪਰ ਚੈਕ ਕਰਨ ਦੌਰਾਨ ਇਸ ਲਈ ਗ੍ਰਿਫਤਾਰ ਕਰ ਲਿਆ ਗਿਆ ਕਿਉਂਕਿ ਉਹ ਅਸਲ ਵਿਚ ਤਾਂ ਬੰਗਲਾਦੇਸ਼ੀ ਸੀ ਪਰ ਪਾਸਪੋਰਟ ਤੇ ਦਰਜ ਪਤੇ ਅਨੁਸਾਰ ਉਹ ਆਪਣੇ ਆਪ ਨੰੁ ਪਟਨ ਨਿਵਾਸੀ ਦੱਸ ਰਿਹਾ ਸੀ ਤੇ ਪਟਨਾ ਨਿਵਾਸੀ ਹੋਣ ਦੇ ਬਾਵਜੂਦ ਹਿੰਦੂ ਇੰਨੀ ਜਿ਼ਆਦਾ ਕਮਜ਼ੋਰ ਸੀ ਕਿ ਠੀਕ ਤਰੀਕੇ ਨਾਲ ਸਵਾਲਾਂ ਦੇ ਜਵਾਬ ਹਿੰਦੀ ਵਿਚ ਵੀ ਨਹੀਂ ਦੇ ਸਕਿਆ, ਜਿਸ ਤੇ ਇਮੀਗੇਸ਼ਨ ਅਧਿਕਾਰੀਆਂ ਜਦੋਂ ਆਪਣਾ ਡਾਟਾ ਬੇਸ ਚੈਕ ਕੀਤਾ ਗਿਆ ਤਾਂ ਇਹ ਵਿਅਕਤੀ ਭਾਰਤੀ ਨਹੀਂ ਬਲਕਿ ਬੰਗਲਾਦੇਸ਼ੀ ਪਾਇਆ ਗਿਆ। ਜਿਸ ਤੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੱਸਣਯੋਗ ਹੈ ਕਿ ਉਕਤ ਵਿਅਕਤੀ ਰੂਸ ਦੇ ਮਾਸਕੋ ਸ਼ਹਿਰ ਤੋਂ ਆਈ ਇਕ ਫਲਾਈਟ ਵਿਚ ਆਇਆ ਸੀ।
