ਪਰਿਵਾਰ ਦੇ ਉਹ ਕਿਹੜੇ ਮੈਂਬਰ ਹਨ ਜੋ ਮਿਲ ਸਕਣਗੇ ਅੰਮ੍ਰਿਤਪਾਲ ਨੂੰ
ਦੁਆਰਾ: Punjab Bani ਪ੍ਰਕਾਸ਼ਿਤ :Friday, 05 July, 2024, 12:47 PM

ਪਰਿਵਾਰ ਦੇ ਉਹ ਕਿਹੜੇ ਮੈਂਬਰ ਹਨ ਜੋ ਮਿਲ ਸਕਣਗੇ ਅੰਮ੍ਰਿਤਪਾਲ ਨੂੰ
ਨਵੀਂ ਦਿੱਲੀ, 5 ਜੁਲਾਈ : ਲੋਕ ਸਭਾ ਚੋਣ ਜਿੱਤੇ ਅੰਮ੍ਰਿਤਪਾਲ ਸਿੰਘ ਸਹੂੰ ਚੁੱਕਣ ਤੋਂ ਬਾਅਦ ਮਿਲੀ ਪੈਰੋਲ ਦੇ ਚਲਦਿਆਂ ਪ੍ਰਾਪਤ ਜਾਣਕਾਰੀ ਅਨੁਸਾਰ ਜਿ਼ਆਦਾ ਤੋਂ ਜਿਆਦਾ ਅਤੇ ਸਿਰਫ਼ ਤੇ ਸਿਰਫ਼ ਪਰਿਵਾਰਕ ਮੈਂਬਰਾਂ ਨੂੰ ਹੀ ਮਿਲ ਸਕਣਗੇ ਉਹ ਵੀ ਸਿਰਫ਼ ਪੰਜ ਜਾਂ ਛੇ ਕੁ ਵਿਅਕਤੀਆਂ ਨੂੰ ਹੀ। ਅੰਮ੍ਰਿਤਪਾਲ ਸਿੰਘ ਜਿਨ੍ਹਾਂ ਆਪਣੀ ਸਹੂੰ ਤੈਅ ਕੀਤੇ ਸਮੇਂ ਮੁਤਾਬਕ ਬੇਸ਼ਕ ਚੁੱਕ ਲਈ ਹੈ ਸਬੰਧੀ ਕੋਈ ਵੀ ਥਹੁ ਪਤਾ ਨਹੀਂ ਲੱਗ ਰਿਹਾ ਹੈ, ਜਿਸ ਦਾ ਮੁੱਖ ਕਾਰਨ ਸੁਰੱਖਿਆ ਕਾਰਨ ਦੱਸੇ ਜਾ ਰਹੇ ਹਨ। ਫਰੀਦਕੋਟ ਤੋਂ ਸਾਂਸਦ ਸਰਬਜੀਤ ਸਿੰਘ ਖਾਲਸਾ ਨੇ ਕਿਹਾ ਹੈ ਕਿ ਅਮ੍ਰਿਤਪਾਲ ਸਿੰਘ ਨਾਲ ਮੁਲਾਕਾਤ ਕਰਨ ਲਈ 1 ਘੰਟੇ ਦਾ ਸਮਾਂ ਦਿੱਤਾ ਗਿਆ ਹੈ ਤੇ ਪੂਰਾ ਪਰਿਵਾਰ ਮੁਲਾਕਾਤ ਕਰ ਸਕੇਗਾ ਜਾ ਨਹੀਂ ਇਸ ਬਾਰੇ ਕਿਹਾ ਨਹੀਂ ਜਾ ਸਕਦਾ ਪਰ ਉਨ੍ਹਾਂ ਦੇ ਪਿਤਾ ਜੀ ਜਰੂਰ ਮੁਲਾਕਾਤ ਕਰਨਗੇ।
