ਅੰਮ੍ਰਿਤਪਾਲ ਸਿੰਘ ਘਰ ਨਾ ਜਾ ਕੇ ਪੈਰੋਲ ਸਮੇਂ ਦੌਰਾਨ ਦਿੱਲੀ ਹੀ ਰਹਿਣਗੇ
ਦੁਆਰਾ: Punjab Bani ਪ੍ਰਕਾਸ਼ਿਤ :Friday, 05 July, 2024, 12:55 PM

ਅੰਮ੍ਰਿਤਪਾਲ ਸਿੰਘ ਘਰ ਨਾ ਜਾ ਕੇ ਪੈਰੋਲ ਸਮੇਂ ਦੌਰਾਨ ਦਿੱਲੀ ਹੀ ਰਹਿਣਗੇ
ਨਵੀਂ ਦਿੱਲੀ, 5 ਜੁਲਾਈ : ਮੈਂਬਰ ਪਾਰਲੀਮੈਂਟ ਵਜੋਂ ਸਹੂੰ ਚੁੱਕ ਚੁੱਕੇ ਅੰਮ੍ਰਿਤਪਾਲ ਸਿੰਘ ਨੂੰ ਜੋ ਚਾਰ ਦਿਨਾਂ ਦੀ ਪੈਰੋਲ ਮਿਲੀ ਹੈ ਦੌਰਾਨ ਉਨ੍ਹਾਂ ਨੂੰ ਦਿੱਲੀ ਵਿਚ ਹੀ ਸੁਰੱਖਿਆ ਘੇਰੇ ਵਿਚ ਰਹਿਣਾ ਪਵੇਗਾ ਤੇ ਘਰ ਨਹੀਂ ਜਾ ਸਕਣਗੇ। ਦੱਸਣਯੋਗ ਹੈ ਕਿ ਇਸ ਦੌਰਾਨ ਪਰਿਵਾਰਕ ਮੈਂਬਰਾਂ ਨੂੰ ਜ਼ਰੂਰ ਮਿਲਣ ਦਿੱਤਾ ਜਾਵੇਗਾ। ਇਸ ਸਭ ਦੇ ਚਲਦਿਆਂ ਨਾ ਤਾਂ ਉਹ ਆਪਣੇ ਹਲਕੇ ਖਡੂਰ ਸਾਹਿਬ ਜਾ ਸਕਣਗੇ ਤੇ ਨਾ ਹੀ ਪੰਜਾਬ।ਇਥੇ ਇਹ ਵੀ ਖਾਸ ਗੱਲ ਧਿਆਨ ਦੇਣ ਵਾਲੀ ਹੈ ਕਿ ਅੰਮ੍ਰਿਤਪਾਲ ਨੂੰ ਡਿਬਰੂਗੜ ਜੇਲ ਤੋਂ ਲਿਆਉਣ ਅਤੇ ਲਿਜਾਣ ਦਾ ਸਾਰਾ ਖਰਚ ਅਤੇ ਉਸਦੀ ਸੁਰੱਖਿਆ ਦੀ ਜਿੰਮੇਵਾਰੀ ਵੀ ਪੰਜਾਬ ਪੁਲਿਸ ਦੇ ਕੋਲ ਹੈ। ਸੋਹੁੰ ਚੁੱਕਣ ਤੋਂ ਬਾਅਦ ਉਹਨਾਂ ਨੂੰ ਤੁਰੰਤ ਵਾਪਸ ਜੇਲ ਦੇ ਵਿੱਚ ਲਿਜਾਇਆ ਜਾ ਸਕਦਾ ਹੈ।
