ਪੰਜਾਬ ਦੇ ਖਜਾਨੇ ਦੀ ਵਿੱਤੀ ਹਾਲਤ ਪਤਲੀ ਹੋਣ ਦੇ ਚਲਦਿਆਂ ਔਰਤਾਂ ਦੇ ਮੁਫ਼ਤ ਬਸ ਸਫਰ ਵਿਚ ਹੋ ਸਕਦੈ ਫੇਰਬਦਲ

ਦੁਆਰਾ: Punjab Bani ਪ੍ਰਕਾਸ਼ਿਤ :Friday, 05 July, 2024, 10:24 AM

ਪੰਜਾਬ ਦੇ ਖਜਾਨੇ ਦੀ ਵਿੱਤੀ ਹਾਲਤ ਪਤਲੀ ਹੋਣ ਦੇ ਚਲਦਿਆਂ ਔਰਤਾਂ ਦੇ ਮੁਫ਼ਤ ਬਸ ਸਫਰ ਵਿਚ ਹੋ ਸਕਦੈ ਫੇਰਬਦਲ
ਚੰਡੀਗੜ੍ਹ, 5 ਜੁਲਾਈ : ਪੰਜਾਬ ਸਰਕਾਰ ਬੇਸ਼ਕ ਔਰਤਾਂ ਦੇ ਮੁਫ਼ਤ ਬਸ ਸਫਰ ਨੂੰ ਬੰਦ ਨਹੀਂ ਕਰ ਸਕਦੀ ਪਰ ਔਰਤਾਂ ਦੇ ਇਸ ਮੁਫ਼ਤ ਬਸ ਸਫਰ ਦੇ ਵਿਚ ਫੇਰਬਦਲ ਕਰਦਿਆਂ ਕਮਾਉਣ ਵਾਲੀਆਂ ਔਰਤਾਂ ਦੇ ਮੁਫ਼ਤ ਬਸ ਸਫਰ ਵਿਚ ਕਟੌਤੀ ਕਰ ਸਕਦੀ ਹੈ ਕਿਉਂਕਿ ਪੰਜਾਬ ਦੇ ਖਜਾਨੇ ਦੀ ਹਾਲਤ ਸੂਤਰਾਂ ਮੁਤਾਬਕ ਕਾਫੀ ਖਰਾਬ ਹੋਈ ਪਈ ਹੈ। ਹਾਲਾਂਕਿ ਸਰਕਾਰ ਵਲੋਂ ਅਜਿਹਾ ਕੁੱਝ ਨਹੀਂ ਕਿਹਾ ਜਾ ਰਿਹਾ ਪਰ ਸੂਤਰ ਦੱਸਦੇ ਹਨ ਕਿ ਸਰਕਾਰ ਦੇ ਖਜਾਨੇ ਦੀ ਪਤਲੀ ਹਾਲਤ ਦੇ ਚਲਦਿਆਂ ਸਿਰਫ਼ ਬਸ ਸਫਰ ਹੀ ਨਹੀਂ ਬਲਕਿ ਹੋਰ ਵੀ ਸਹੂਲਤਾਂ ਆਦਿ ਤੇ ਕੱਟ ਲੱਗ ਸਕਦਾ ਹੈ।