ਨੌਜਵਾਨ ਦੀ ਗਰਦਨ `ਚ ਗੋਲੀ ਵੱਜਣ ਦੇ ਚਲਦਿਆਂ ਕਰਵਾਇਆ ਇਲਾਜ ਲਈ ਦਾਖਲ

ਦੁਆਰਾ: Punjab Bani ਪ੍ਰਕਾਸ਼ਿਤ :Saturday, 06 July, 2024, 12:17 PM

ਨੌਜਵਾਨ ਦੀ ਗਰਦਨ `ਚ ਗੋਲੀ ਵੱਜਣ ਦੇ ਚਲਦਿਆਂ ਕਰਵਾਇਆ ਇਲਾਜ ਲਈ ਦਾਖਲ
ਤਰਨਤਾਰਨ : ਤਰਨਤਾਰਨ ਦੇ ਪਿੰਡ ਮੁਗਲਾਣੀ ਤੋਂ ਇਕ ਨੌਜਵਾਨ ਦੇ ਗੋਲੀ ਲੱਗਣ ਦੇ ਚਲਦਿਆਂ ਜ਼ਖ਼ਮੀ ਹੋਣ ਬਾਰੇ ਪਤਾ ਚੱਲਿਆ ਹੈ।ਉਕਤ ਘਟਨਾ ਦੇ ਚਲਦਿਆਂ ਪੁਲਸ ਥਾਣਾ ਵੈਰੋਵਾਲ ਵਿਖੇ ਚਾਰ ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਉਕਤ ਨੌਜਵਾਨ ਆਪਣੇ ਦੋਸਤ ਦੇ ਘਰ ਪੀਜ਼ਾ ਲੈ ਕੇ ਗਿਆ ਸੀ ਤੇ ਉਸਦੀ ਗਰਦਨ ਵਿਚ ਉਸਦੇ ਹੀ ਦੋਸਤਾਂ ਵਲੋਂ ਕਥਿਤ ਤੌਰ ਤੇ ਗੋਲੀ ਮਾਰ ਦਿੱਤੀ ਗਈ ਅਤੇ ਖੂਨ ਨਾਲ ਲੱਥਪਥ ਨੌਜਵਾਨ ਨੂੰ ਖਡੂਰ ਸਾਹਿਬ ਦੇ ਸਰਕਾਰੀ ਹਸਪਤਾਲ ਦੇ ਗੇਟ ਅੱਗੇ ਹੀ ਛੱਡ ਕੇ ਫਰਾਰ ਹੋ ਗਏ, ਜਿਸਦੀ ਹਾਲਤ ਨੂੰ ਦੇਖਦਿਆਂ ਨੌਜਵਾਨ ਨੂੰ ਅੰਮ੍ਰਿਤਸਰ ਦੇ ਹਸਪਤਾਲ ਵਿਖੇ ਲਿਜਾਇਆ ਗਿਆ ਹੈ।