15 ਦਿਨ ਪਹਿਲਾਂ ਰੱਖੀ ਨੌਕਰਾਣੀ ਲੈਕਚਰਾਰ ਦਾ ਘਰ ਸਾਫ ਕਰ ਕੇ ਹੋਈ ਰਫੂਚੱਕਰ

ਦੁਆਰਾ: Punjab Bani ਪ੍ਰਕਾਸ਼ਿਤ :Saturday, 06 July, 2024, 12:18 PM

15 ਦਿਨ ਪਹਿਲਾਂ ਰੱਖੀ ਨੌਕਰਾਣੀ ਲੈਕਚਰਾਰ ਦਾ ਘਰ ਸਾਫ ਕਰ ਕੇ ਹੋਈ ਰਫੂਚੱਕਰ
ਲੁਧਿਆਣਾ : ਪੰਜਾਬ ਦੇ ਪ੍ਰਸਿੱਧ ਸ਼ਹਿਰ ਲੁਧਿਆਣਾ ਦੇ ਵਿਚ ਰਹਿ ਰਹੇ ਇਕ ਲੈਕਚਰਾਰ ਦੇ ਘਰ ਵਿਚ ਸਿਰਫ਼ 15 ਦਿਨ ਪਹਿਲਾਂ ਰੱਖੀ ਨੌਕਰਾਣੀ ਵਲੋਂ ਘਰ ਸਾਫ ਕਰ ਕੇ ਰਫੂਚੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਲੈਕਚਰਾਰ ਦੇ ਦੱਸਣ ਮੁਤਾਬਕ ਅਲਮਾਰੀ ਵਿਚੋਂ ਤਿੰਨ ਲੱਖ ਰੁਪਏ ਨਕਦ ਤੇ ਸੋਨੇ-ਚਾਂਦੀ ਦੇ ਗਹਿਣੇ ਚੋਰੀ ਹੋ ਚੁੱਕੇ ਸਨ, ਜਿਸ ਸਬੰਧੀ ਥਾਣਾ ਸਰਾਭਾ ਨਗਰ ਦੀ ਪੁਲਸ ਵਲੋਂ ਸੁਖਮਨੀ ਇਨਕਲੇਵ ਦੇ ਰਹਿਣ ਵਾਲੇ ਲੈਕਚਰਾਰ ਸੂਰਜ ਪ੍ਰਕਾਸ਼ ਦੀ ਸਿਕਿਾਇਤ `ਤੇ ਮੁਰਾਦਾਬਾਦ ਵਾਸੀ ਸ਼ਾਇਨ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਪੁਲਿਸ ਨੂੰ ਦਿੱਤੀ ਸਿ਼ਕਾਇਤ ਵਿਚ ਸੂਰਜ ਪ੍ਰਕਾਸ਼ ਨੇ ਦੱਸਿਆ ਕਿ ਉਨ੍ਹਾਂ ਨੇ 15 ਦਿਨ ਪਹਿਲੋਂ ਸ਼ਾਇਨ ਨੂੰ ਘਰੇਲੂ ਕੰਮ ਲਈ ਰੱਖਿਆ ਸੀ ਕੁਝ ਦਿਨ ਪਹਿਲਾਂ ਉਹ ਜ਼ਰੂਰੀ ਕੰਮ ਲਈ ਪਰਿਵਾਰ ਸਮੇਤ ਬਾਹਰ ਚਲੇ ਗਏ ਵਾਪਸ ਆਉਣ `ਤੇ ਉਨ੍ਹਾਂ ਦੇਖਿਆ ਕਿ ਨੌਕਰਾਣੀ ਘਰ `ਚ ਮੌਜੂਦ ਨਹੀਂ ਸੀ ਸੂਰਜ ਪ੍ਰਕਾਸ਼ ਨੇ ਦੇਖਿਆ ਕਿ ਘਰ `ਚੋਂ ਅਲਮਾਰੀ ਦੀਆਂ ਚਾਬੀਆਂ ਵੀ ਗ਼ਾਇਬ ਸਨ।