ਪੰਜਾਬੀ ਯੂਨੀਰਸਿਟੀ ਵਿਖੇ ਸੀਨੀਅਰ ਅਧਿਕਾਰੀਆਂ ਦੀਆਂ ਹੋਈਆਂ ਨਵੀਆਂ ਤਾਇਨਾਤੀਆਂ

ਦੁਆਰਾ: Punjab Bani ਪ੍ਰਕਾਸ਼ਿਤ :Friday, 05 July, 2024, 05:23 PM

ਪੰਜਾਬੀ ਯੂਨੀਰਸਿਟੀ ਵਿਖੇ ਸੀਨੀਅਰ ਅਧਿਕਾਰੀਆਂ ਦੀਆਂ ਹੋਈਆਂ ਨਵੀਆਂ ਤਾਇਨਾਤੀਆਂ
ਪਟਿਆਲਾ, 5 ਜੁਲਾਈ :ਪੰਜਾਬੀ ਯੂਨੀਵਰਸਿਟੀ ਵਿੱਚ ਅਕਾਦਮਿਕ ਅਤੇ ਪ੍ਰਬੰਧਨ ਨਾਲ਼ ਸੰਬੰਧਤ ਵੱਖ-ਵੱਖ ਸੀਨੀਅਰ ਅਹੁਦੇ, ਜਿਨ੍ਹਾਂ ਉੱਤੇ ਤਾਇਨਾਤ ਅਧਿਕਾਰੀਆਂ ਦੀ ਮਿਆਦ ਪੂਰੀ ਹੋ ਗਈ ਸੀ, ਉੱਤੇ ਨਵੀਂਆਂ ਤਾਇਨਾਤੀਆਂ ਕੀਤੀਆਂ ਗਈਆਂ ਹਨ। ਵਾਈਸ ਚਾਂਸਲਰ ਸ੍ਰੀ. ਕੇ. ਕੇ. ਯਾਦਵ, ਆਈ. ਏ. ਐੱਸ. ਵੱਲੋਂ ਜਾਰੀ ਹੁਕਮਾਂ ਅਨੁਸਾਰ ਡੀਨ ਕਾਲਜ ਵਿਕਾਸ ਕੌਂਸਲ ਦੇ ਅਹੁਦੇ ਉੱਤੇ ਮਕੈਨੀਕਲ ਇੰਜਨੀਅਰਿੰਗ ਵਿਭਾਗ ਤੋਂ ਡਾ. ਬਲਰਾਜ ਸੈਣੀ, ਡੀਨ ਵਿਦਿਆਰਥੀ ਭਲਾਈ ਦੇ ਅਹੁਦੇ ਉੱਤੇ ਸੰਗੀਤ ਵਿਭਾਗ ਤੋਂ ਪ੍ਰੋ. ਨਿਵੇਦਿਤਾ ਉੱਪਲ, ਡਾਇਰੈਕਟਰ ਯੋਜਨਾ ਅਤੇ ਨਿਰੀਖਣ ਦੇ ਅਹੁਦੇ ਉੱਤੇ ਆਰਥਿਕ ਪਰਿਵਰਤਨ ਖੋਜ ਕੇਂਦਰ ਤੋਂ ਡਾ. ਜਸਵਿੰਦਰ ਸਿੰਘ ਬਰਾੜ ਅਤੇ ਕੰਟਰੋਲਰ ਪ੍ਰੀਖਿਆਵਾਂ ਦੇ ਅਹੁਦੇ ਉੱਤੇ ਯੂਨੀਵਰਸਿਟੀ ਸਕੂਲ ਆਫ਼ ਅਪਲਾਈਡ ਮੈਨੇਜਮੈਂਟ ਤੋਂ ਡਾ. ਮਨਜੀਤ ਸਿੰਘ ਨੂੰ ਤਾਇਨਾਤ ਕੀਤਾ ਗਿਆ ਹੈ।
ਇਸੇ ਤਰ੍ਹਾਂ ਡਾਇਰੈਕਟਰ, ਸੈਂਟਰ ਫ਼ਾਰ ਡਾਇਸਪੋਰਾ ਸਟੱਡੀਜ਼ ਵਜੋਂ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨਜ ਵਿਭਾਗ ਦੇ ਡਾ. ਮਨਜੀਤ ਸਿੰਘ, ਡਾਇਰੈਕਟਰ ਹਿਊਮਨ ਰਿਸੋਰਸ ਡਿਵੈਲਪਮੈਂਟ ਸੈਂਟਰ ਵਜੋਂ ਕੰਪਿਊਟਰ ਸਾਇੰਸ ਐਂਡ ਇੰਜਨੀਅਰਿੰਗ ਵਿਭਾਗ ਦੇ ਪ੍ਰੋ. ਰਮਨ ਮੈਣੀ, ਡਾਇਰੈਕਟਰ, ਸੈਂਟਰ ਫ਼ਾਰ ਡਿਸਟੈਂਸ ਐਂਡ ਆਨਲਾਈਨ ਐਜੂਕੇਸ਼ਨ ਵਜੋਂ ਗਣਿਤ ਵਿਭਾਗ ਤੋਂ ਡਾ. ਸਤਿਆਬੀਰ ਸਿੰਘ, ਡੀਨ, ਪੰਜ ਸਾਲਾ ਏਕੀਕ੍ਰਿਤ ਪ੍ਰੋਗਰਾਮ ਵਜੋਂ ਮਕੈਨੀਕਲ ਇੰਜਨੀਅਰਿੰਗ ਤੋਂ ਡਾ. ਇੰਦਰਪ੍ਰੀਤ ਸਿੰਘ ਆਹੂਜਾ, ਡੀਨ, ਇੰਟਰਨੈਸ਼ਨਲ ਅਫੇਅਰਜ਼ ਵਜੋਂ ਯੂਨੀਵਰਸਿਟੀ ਸਕੂਲ ਆਫ਼ ਅਪਲਾਈਡ ਮਨੇਜਮੈਂਟ ਤੋਂ ਡਾ. ਰਿਤੂ ਲਹਿਲ ਨੂੰ ਤਾਇਨਾਤ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਕੋਆਰਡੀਨੇਟਰ ਰੂਸਾ ਵਜੋਂ ਕੰਮ ਕਰਦੇ ਡਾ. ਬਲਵਿੰਦਰ ਸਿੰਘ ਸੂਚ ਦੀਆਂ ਸੇਵਾਵਾਂ ਵਿੱਚ 31 ਮਾਰਚ 2025 ਤੱਕ ਵਾਧਾ ਕਰ ਦਿੱਤਾ ਗਿਆ ਹੈ। ਪਰੀਵੈਂਸ਼ਨ ਆਫ਼ ਸੈਕਸ਼ੁਅਲ ਹਰਾਸਮੈਂਟ ਆਫ਼ ਵਿਮੈਨ ਐਟ ਵਰਕਪਲੇਸ ਸੈੱਲ ਦੀ ਅੰਦਰੂਨੀ ਸ਼ਿਕਾਇਤ ਕਮੇਟੀ ਦੇ ਚੇਅਰਪਰਸਨ ਵਜੋਂ ਇਲੈਕਟ੍ਰਾਨਿਕਸ ਐਂਡ ਕਮਿਊਨੀਕੇਸ਼ਨਜ ਇੰਜਨੀਅਰਿੰਗ ਵਿਭਾਗ ਦੇ ਡਾ. ਗੁਰਮੀਤ ਕੌਰ ਨੂੰ ਤਾਇਨਾਤ ਕੀਤਾ ਗਿਆ ਹੈ। ਕੰਪਿਊਟਰ ਸਾਇੰਸ ਵਿਭਾਗ ਦੇ ਡਾ. ਅਰੁਣ ਬਾਂਸਲ ਹਾਲ ਦੀ ਘੜੀ ਬਤੌਰ ਕੋਆਰਡੀਨੇਟਰ, ਪੋਸਟ ਮੈਟ੍ਰਿਕ ਸਕਾਲਰਸ਼ਿਪ ਵਜੋਂ ਕੰਮ ਕਰਦੇ ਰਹਿਣਗੇ।