ਨੇਤਰਹੀਣਾਂ ਵਲੋਂ ਸਿਵਿਲ ਸਕੱਤਰੇਤ ਵਿਚ ਅਚਨਚੇਤ ਧਰਨਾ ਦੇ ਕੇ ਪੱਕਾ ਮੋਰਚਾ ਲਗਾਉਣ ਤੇ ਪਈਆਂ ਪ੍ਰਸ਼ਾਸਨ ਨੂੰ ਭਾਜੜਾਂ

ਦੁਆਰਾ: Punjab Bani ਪ੍ਰਕਾਸ਼ਿਤ :Friday, 05 July, 2024, 05:02 PM

ਨੇਤਰਹੀਣਾਂ ਵਲੋਂ ਸਿਵਿਲ ਸਕੱਤਰੇਤ ਵਿਚ ਅਚਨਚੇਤ ਧਰਨਾ ਦੇ ਕੇ ਪੱਕਾ ਮੋਰਚਾ ਲਗਾਉਣ ਤੇ ਪਈਆਂ ਪ੍ਰਸ਼ਾਸਨ ਨੂੰ ਭਾਜੜਾਂ
ਚੰਡੀਗੜ੍ਹ, 5 ਜੁਲਾਈ : ਚੰਡੀਗੜ੍ਹ ਵਿਖੇ ਸਥਿਤ ਪੰਜਾਬ ਸਿਵਲ ਸਕੱਤਰੇਤ ਵਿੱਚ ਉਸ ਸਮੇਂ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਚੰਡੀਗੜ੍ਹ ਪੁਲਸ ਨੂੰ ਭਾਜੜਾਂ ਪੈ ਗਈਆਂ ਜਦੋਂ ਪੰਜਾਬ ਦੇ ਨੇਤਰਹੀਣਾਂ ਨੇ ਪੱਕਾ ਮੋਰਚਾ ਲਗਾਉਂਦਿਆਂ ਧਰਨਾ ਦੇ ਦਿੱਤਾ।ਨੇਤਰਹੀਣਾਂ ਨੇ ਸਪੱਸ਼ਟ ਆਖਿਆ ਕਿ ਮੀਟਿੰਗ ਦਾ ਸਮਾਂ ਤੁਰੰਤ ਦਿੱਤਾ ਜਾਵੇ ਤਾਂ ਜੋ ਉਹ ਆਪਣੀਆਂ ਮੰਗਾਂ ਮਨਵਾ ਸਕਣ। ਦੱਸਣਯੋਗ ਹੈ ਕਿ ਸਿਵਲ ਸਕੱਤਰੇਤ ਵਿਖੇ ਧਰਨਾ ਦੇ ਰਹੇ ਤਿੰਨ ਨੇਤਰਹੀਣਾਂ ਨੂੰ ਵੇਖ ਕੇ ਭੱਜੀ ਦੌੜੀ ਆਈ ਪੁਲਸ ਵੀ ਠੰਡੀ ਪੈ ਗਈ ਤੇ ਤਪਦੀ ਗਰਮੀ ਵਿਚ ਨੇਤਰਹੀਣਾਂ ਨੂੰ ਦੁੱਧ ਵੀ ਪਿਲਾਇਆ। ਜਦੋਂ ਕਿ ਜੇਕਰ ਇਹ ਵਿਅਕਤੀ ਨੇਤਰਹੀਣ ਨਾ ਹੁੰਦੇ ਯਾਨੀ ਕਿ ਤਰਸਯੋਗ ਨਾ ਹੁੰਦੇ ਤਾਂ ਪੁਲਸ ਵਲੋਂ ਆਪਣੇ ਹੱਕਾ ਲਈ ਧਰਨਾ ਦੇਣ ਤੇ ਉਤਾਰੂ ਧਰਨਾਕਾਰੀਆਂ ਤੇ ਡਾਂਗਾਂ ਚਲਾ ਦਿੱਤੀਆਂ ਜਾਂਦੀਆਂ।