ਜ਼ਮੀਨਾ ਅੰਦਰ 50 ਤਰਪਾਲਾਂ ਹੇਠ ਦੱਬੀ 15 ਹਜ਼ਾਰ ਕਿਲੋ ਲਾਹਣ ਹੋਈ ਬਰਾਮਦ

ਦੁਆਰਾ: Punjab Bani ਪ੍ਰਕਾਸ਼ਿਤ :Thursday, 04 July, 2024, 11:34 AM

ਜ਼ਮੀਨਾ ਅੰਦਰ 50 ਤਰਪਾਲਾਂ ਹੇਠ ਦੱਬੀ 15 ਹਜ਼ਾਰ ਕਿਲੋ ਲਾਹਣ ਹੋਈ ਬਰਾਮਦ
ਗੁਰਦਾਸਪੁਰ, 4 ਜੁਲਾਈ : ਪੁਲਿਸ ਤੇ ਆਬਕਾਰੀ ਵਿਭਾਗ ਦੀ ਬਿਆਸ ਦਰਿਆ `ਤੇ ਸਾਂਝੀ ਕਾਰਵਾਈ ਦੌਰਾਨ ਜ਼ਮੀਨਦੋਜ਼ ਤਰਪਾਲਾਂ ਹੇਠ ਛੁਪਾ ਕੇ ਰੱਖੀ 15 ਹਜ਼ਾਰ ਕਿੱਲੋ ਲਾਹਣ ਬਰਾਮਦ ਹੋਈ ਹੈ। ਉਕਤ ਕਾਰਵਾਈ ਥਾਣਾ ਭੈਣੀ ਮੀਆਂ ਖਾਂ ਦੀ ਪੁਲਸ ਨੇ ਆਬਕਾਰੀ ਵਿਭਾਗ ਨਾਲ ਮਿਲ ਕੇ ਪਾਈ ਹੈ।ਉਕਤ ਲਾਹਣ ਬਰਾਮਦ ਹੋਣ ਤੇ ਪੁਲਸ ਨੇ ਹਾਲ ਦੀ ਘੜੀ ਅਣਪਛਾਤੇ ਵਿਅਕਤੀਆਂ ਖਿਲਾਫ਼ ਐਕਸਾਈਜ਼ ਐਕਟ ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।