ਸ੍ਰੀ ਅਮਰਨਾਥ ਯਾਤਰਾ ਦੌਰਾਨ ਇਕ ਲੱਖ ਸ਼ਰਧਾਲੂ ਬਾਬਾ ਬਰਫਾਨੀ ਦੇ ਕਰ ਚੁੱਕੇ ਹਨ ਦਰਸ਼ਨ

ਸ੍ਰੀ ਅਮਰਨਾਥ ਯਾਤਰਾ ਦੌਰਾਨ ਇਕ ਲੱਖ ਸ਼ਰਧਾਲੂ ਬਾਬਾ ਬਰਫਾਨੀ ਦੇ ਕਰ ਚੁੱਕੇ ਹਨ ਦਰਸ਼ਨ
ਜੰਮੂ- ਬਾਬਾ ਸ੍ਰੀ ਅਮਰਨਾਥ ਯਾਤਰਾ ਨੂੰ ਜਾਣ ਅਤੇ ਬਰਫਾਨੀ ਬਾਬਾ ਦੇ ਦਰਸ਼ਨਾਂ ਲਈ ਦੇਸ਼ ਭਰ ਦੇ ਸ਼ਰਧਾਲੂਆਂ ਦੇ ਦਰਸ਼ਨ ਕਰਨ ਦੀ ਗੱਲ ਕੀਤੀ ਜਾਵੇ ਤਾਂ ਹੁਣ ਤੱਕ ਇਕ ਲੱਖ ਸ਼ਰਧਾਲੂ ਦਰਸ਼ਨ ਕਰ ਚੁੱਕੇ ਹਨ।ਜੰਮੂ ਤੋਂ ਬੁੱਧਵਾਰ ਨੂੰ 5,725 ਯਾਤਰੀ ਭਗਵਤੀ ਨਗਰ ਸਥਿਤ ਯਾਤਰੀ ਨਿਵਾਸ ਤੋਂ 238 ਵਾਹਨਾਂ ’ਚ ਸਵਾਰ ਹੋ ਕੇ ਬਾਲਟਾਲ ਅਤੇ ਪਹਿਲਗਾਮ ਮਾਰਗ ਰਾਹੀਂ ਪਵਿੱਤਰ ਹਿਮ ਸ਼ਿਵਲਿੰਗ ਦੇ ਦਰਸ਼ਨਾਂ ਲਈ ਰਵਾਨਾ ਹੋਏ। ਹੁਣ ਤੱਕ ਕਰੀਬ ਇਕ ਲੱਖ ਸ਼ਰਧਾਲੂ ਬਾਬਾ ਬਰਫਾਨੀ ਦੇ ਦਰਸ਼ਨ ਕਰ ਚੁੱਕੇ ਹਨ। ਜਿਹੜੇ ਸ਼ਰਧਾਲੂਆਂ ਨੇ ਪਹਿਲਾਂ ਹੀ ਰਜਿਸਟ੍ਰੇਸ਼ਨ ਕਰਵਾਇਆ ਹੋਇਆ ਹੈ ਅਤੇ ਜਿਸ ਦਿਨ ਉਨ੍ਹਾਂ ਦੇ ਦਰਸ਼ਨਾਂ ਦੀ ਤਾਰੀਖ ਹੈ, ਉਸਦੇ ਮੁਤਾਬਕ ਉਨ੍ਹਾਂ ਨੂੰ ਕੇ. ਵਾਈ. ਸੀ. ਤੋਂ ਬਾਅਦ ਸਿੱਧੇ ਆਰ. ਐੱਫ. ਆਈ. ਡੀ. ਕਾਰਡ ਦੇ ਕੇ ਯਾਤਰੀ ਨਿਵਾਸ ਭੇਜਿਆ ਜਾ ਰਿਹਾ ਹੈ। ਬਿਨਾਂ ਰਜਿਸਟ੍ਰੇਸ਼ਨ ਤੋਂ ਜੰਮੂ ਪਹੁੰਚ ਰਹੇ ਸ਼ਰਧਾਲੂਆਂ ਨੂੰ ਸਰਸਵਤੀ ਧਾਮ ਅਤੇ ਵੈਸ਼ਨਵੀ ਧਾਮ ਵਿਖੇ ਟੋਕਨ ਦੇ ਕੇ ਰਜਿਸਟਰ ਕੀਤਾ ਜਾ ਰਿਹਾ ਹੈ। ਵੱਡੀ ਗਿਣਤੀ ਵਿਚ ਸ਼ਰਧਾਲੂ ਰਜਿਸਟ੍ਰੇਸ਼ਨ ਲਈ ਰੇਲਵੇ ਸਟੇਸ਼ਨ ਅਤੇ ਬਹੂ ਪਲਾਜ਼ਾ ਇਲਾਕੇ ਵਿਚ ਡੇਰੇ ਲਾਈ ਬੈਠੇ ਹਨ। ਬੁੱਧਵਾਰ ਨੂੰ 6ਵਾਂ ਜੱਥਾ ਜੰਮੂ ਤੋਂ ਅਮਰਨਾਥ ਲਈ ਰਵਾਨਾ ਹੋਇਆ। ਬਾਲਟਾਲ ਰੂਟ ਰਾਹੀਂ 2514 ਸ਼ਰਧਾਲੂ ਯਾਤਰਾ ਲਈ ਰਵਾਨਾ ਹੋਏ, ਜਿਨ੍ਹਾਂ ਵਿਚ 1830 ਮਰਦ, 599 ਔਰਤਾਂ, 15 ਬੱਚੇ, 69 ਸਾਧੂ ਅਤੇ 1 ਸਾਧਵੀ ਸ਼ਾਮਲ ਸੀ।
