ਕਿਸਾਨਾਂ ਕੀਤਾ ਡਕਾਲਾ ਦੇ ਕਿਸਾਨ ਦੀ 6 ਬੀਘੇ ਜ਼ਮੀਨ ਦੀ ਕੁਰਕੀ ਰੋਕਣ ਨੂੰ ਲੈ ਕੇ ਇਕੱਠ

ਮਾਮਲਾ : ਜ਼ਮੀਨ ਦੀ ਕੁਰਕੀ ਰੋਕਣ ਦਾ
ਕਿਸਾਨਾਂ ਕੀਤਾ ਡਕਾਲਾ ਦੇ ਕਿਸਾਨ ਦੀ 6 ਬੀਘੇ ਜ਼ਮੀਨ ਦੀ ਕੁਰਕੀ ਰੋਕਣ ਨੂੰ ਲੈ ਕੇ ਇਕੱਠ
ਪਟਿਆਲਾ, 4 ਜੁਲਾਈ : ਪਿੰਡ ਡਕਾਲਾ ਦੇ ਕਿਸਾਨ ਗੁਰਮੇਲ ਸਿੰਘ ਪੁੱਤਰ ਵਲਵੀਰ ਅਤੇ ਅਵਤਾਰ ਸਿੰਘ ਪੁੱਤਰ ਵਲਵੀਰ ਸਿੰਘ ਦੀ ਜਮੀਨ ਦੀ 6 ਵਿਗੇ ਦੀ ਕੁਰਕੀ ਨੂੰ ਰੋਕਣ ਵਾਸਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਨੇ ਪਿੰਡ ਡਕਾਲੇ ਪਹੁੰਚ ਕੇ ਵੱਡਾ ਇਕਾਠ ਕੀਤਾ ਅਤੇ ਕੁਰਕੀ ਰੋਕੀ। ਗੁਰਮੇਲ ਸਿੰਘ ਦੇ ਪਿਤਾ ਨੇ 1989 ਨੂੰ ਵੀਹ ਹਜਾਰ ਰੁਪਏ ਬਦਲੇ ਜਮੀਨ 6 ਵਿਗੇ ਗਹਿਣੇ ਕਿਤੀ ਸੀ ਜੋ ਹੁਣ ਲੱਛਮਨ ਦਾਸ ਦੇ ਪਿਤਾ ਚੰਨਣ ਰਾਮ ਸੀ ਵਾਸੀ ਡਾਕਲੇ ਰਹਿਣ ਵਾਲਾ ਸੀ ਪੀੜਤ ਕਿਸਾਨ ਸਮੇਂ-ਸਮੇਂ ਸਿਰ ਚੰਨਮ ਰਾਮ ਨੂੰ ਕਿਸ਼ਤਾਂ ਵਿੱਚ ਪੈਸੇ ਮੋੜ ਦਿੱਤੇ ਅਤੇ ਵੀਹ ਹਜਾਰ ਰੁਪਏ ਖਜਾਨੇ ਵਿੱਚ ਜਮਾ ਕਰਵਾ ਦਿੱਤੇ ਪਰ ਲੱਛਮਨ ਦਾਸ ਨੇ ਪੁਰਾਣਾ ਪਰ ਨੋਟ ਦੀ ਦੁਰਵਰਤੋਂ ਕਰਕੇ ਕਿਸਾਨ ਦੀ ਜਮੀਨ ਦੀ ਕੁਰਕੀ ਕਰਨੀ ਚਾਹੀ ਪਰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਕਿਸੇ ਵੀ ਕਿਸਾਨ ਦੀ ਕੁਰਕੀ ਨਹੀਂ ਹੋਣ ਦੇਵਾਂਗੇ ਅਤੇ ਪੀੜਤ ਪਰਿਵਾਰ ਨੂੰ ਇਨਸਾਫ ਦੇਵਾਵਾਂਗੇ ਅਤੇ ਰੋਸ ਵਜੋਂ ਯੂਨੀਅਨ ਵੱਲੋਂ ਫੈਸਲਾ ਕੀਤਾ ਗਿਆ ਕਿ ਜੇ ਧੱਕੇ-ਸ਼ਾਹੀ ਨਾ ਕੁਰੀ ਤਾਂ ਲੱਛਮਨ ਦਾਸ ਦੀ ਦੁਕਾਨ ਮਹੁਰੇ ਧਰਨਾ ਦਿੱਤਾ ਜਾਵੇਗਾ ਜੋ ਅਣ-ਮਿੱਛੇ ਸਮੇਂ ਲੀ ਹੋਣਗੇ । ਅੱਜ ਦੇ ਇਕਾਠ ਵਿੱਚ ਹਰਭਜਨ ਸਿੰਘ ਬੁਟਰ ਸੀਨੀਅਰ ਮੀਤ ਪ੍ਰਧਾਨ ਪੰਜਾਬ ਜਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਦਿਤੁ ਪੁਰ ਸੁਖਵਿੰਦਰ ਸਿੰਘ ਤੁਲੇਵਾਲ ਅਵਤਾਰ ਸਿੰਘ ਕੌਰਜੀਵਾਲਾ ਹਰਭਜਨ ਸਿੰਘ ਧੂਹੜ ਲਸਕਰ ਸਿੰਘ ਰਾਜਪੁਰ, ਸੁਖਵਿੰਦਰ ਸਿੰਘ ਲਾਲੀ ਭੁਨਰਹੇੜੀ ਬਲਾਕ ਪ੍ਰਧਾਨ, ਟੇਕ ਸਿੰਘ ਸਮਾਣਾ ਬਲਾਕ ਪ੍ਰਧਾਨ, ਰਘਵੀਰ ਸਿੰਘ ਡਕਾਲਾ, ਸਿਗਾਰਾ ਸਿੰਘ ਡਕਾਲਾ, ਗੁਰਦੇਵ ਸਿੰਘ ਬਾਦਸ਼ਾਹਪੁਰ ਜਰਨੈਲ ਪੰਜੋਲਾ ਨੈਬ ਤੁਲੇਵਾਲ, ਭੁਪਿੰਦਰ ਸਿੰਘ ਘਿਉਰਾ ਹੋਰ ਵੀ ਵੱਡੀ ਗਿਣਤੀ ਵਿੱਚ ਕਿਸਾਨ ਪਹੁੰਚੇ।
