ਭਿਆਨਕ ਸੜਕੀ ਹਾਦਸਾ ਵਿਚ ਪੰਜ ਦੀ ਹੋਈ ਭਿਆਨਕ ਮੌਤ
ਦੁਆਰਾ: Punjab Bani ਪ੍ਰਕਾਸ਼ਿਤ :Thursday, 04 July, 2024, 05:28 PM

ਭਿਆਨਕ ਸੜਕੀ ਹਾਦਸਾ ਵਿਚ ਪੰਜ ਦੀ ਹੋਈ ਭਿਆਨਕ ਮੌਤ
ਰਾਮਪੁਰ : ਉਤਰ ਪ੍ਰਦੇਸ਼ ਦੇ ਰਾਮਪੁਰ ਵਿੱਚ ਵਾਪਰੇ ਸੜਕੀ ਭਿਆਨਕ ਹਾਦਸੇ ਵਿੱਚ ਪਿਤਾ ਅਤੇ ਤਿੰਨ ਪੁੱਤਰਾਂ ਸਮੇਤ ਪੰਜ ਲੋਕਾਂ ਦੀ ਦਰਦਨਾਕ ਮੌਤ ਹੋ ਗਈ, ਜਦੋ਼ ਕਿ ਪਤਨੀ ਅਤੇ ਇੱਕ ਬੇਟਾ ਗੰਭੀਰ ਜ਼ਖਮੀ ਹਨ, ਜਿਨ੍ਹਾਂ ਨੂੰ ਹਸਪਤਾਲ `ਚ ਭਰਤੀ ਕਰਵਾਇਆ ਗਿਆ ਹੈ।ਉਪਰੋਕਤ ਘਟਨਾ ਦੇ ਵਾਪਰਨ ਬਾਰੇ ਪਤਾ ਲੱਗਣ ਤੇ ਪਰਿਵਾਰਕ ਮੈਂਬਰਾਂ ਵਿਚ ਭਾਜੜ ਮਚ ਗਈ। ਦੱਸਣਯੋਗ ਹੈ ਕਿ ਸਵਰ ਕੋਤਵਾਲੀ ਖੇਤਰ ਦੇ ਪਿੰਡ ਮੁਕਰਮਪੁਰ ਦਾ ਰਹਿਣ ਵਾਲਾ 60 ਸਾਲਾ ਅਸ਼ਰਫ ਅਲੀ ਅਤੇ ਉਸ ਦੀ ਪਤਨੀ ਜ਼ੈਥਾਨ ਬੇਗਮ ਹੱਜ ਲਈ ਗਏ ਹੋਏ ਸਨ। ਉਹ ਬੁੱਧਵਾਰ ਨੂੰ ਹੱਜ ਕਰ ਕੇ ਵਾਪਸ ਆ ਰਹੀ ਸੀ। ਉਸ ਦਾ ਪੁੱਤਰ ਮਾਫੇ ਅਲੀ (45), ਆਰਿਫ ਉਰਫ ਮਹਿਬੂਬ ਅਲੀ (38), ਇੰਤਕਾਫ ਅਲੀ (30), ਆਸਿਫ ਅਲੀ (20) ਅਤੇ ਕਾਰ ਚਾਲਕ ਅਹਿਸਾਨ ਅਲੀ (30) ਪਿੰਡ ਦੇ ਹੀ ਉਸ ਨੂੰ ਦਿੱਲੀ ਤੋਂ ਲੈਣ ਗਏ ਸਨ।
