ਪ੍ਰਿੰਸੀਪਲ ਵਲੋਂ ਅਧਿਆਪਕਾਂ ਤੋਂ ਦੁਖੀ ਹੋ ਕੇ ਕੀਤੀ ਖੁਦਕੁਸ਼ੀ ਕਰਨ ਤੇ 5 ਅਧਿਆਪਕਾਂ `ਤੇ ਹੋਇਆ ਮਾਮਲਾ ਦਰਜ

ਦੁਆਰਾ: Punjab Bani ਪ੍ਰਕਾਸ਼ਿਤ :Thursday, 04 July, 2024, 04:49 PM

ਪ੍ਰਿੰਸੀਪਲ ਵਲੋਂ ਅਧਿਆਪਕਾਂ ਤੋਂ ਦੁਖੀ ਹੋ ਕੇ ਕੀਤੀ ਖੁਦਕੁਸ਼ੀ ਕਰਨ ਤੇ 5 ਅਧਿਆਪਕਾਂ `ਤੇ ਹੋਇਆ ਮਾਮਲਾ ਦਰਜ
ਲਹਿਰਾਗਾਗਾ : ਪਿੰਡ ਬਖੋਰਾ ਕਲਾਂ ਦੇ ਪ੍ਰਿੰਸੀਪਲ ਨੇ ਜਿਥੇ ਇਕ ਪਾਸੇ ਅਧਿਆਪਕਾਂ ਅਤੇ ਇੱਕ ਹੋਰ ਆਗੂ ਤੋਂ ਦੁਖੀ ਹੋ ਕੇ ਸਲਫਾਸ ਦੀਆਂ ਗੋਲੀਆਂ ਖਾ ਕੇ ਖੁਦਕੁਸ਼ੀ ਕਰ ਲਈ ਹੈ, ਉਥੇ ਇਸਦੇ ਚਲਦਿਆਂ ਪੰਜ ਅਧਿਆਪਕਾਂ ਤੇ ਕੇਸ ਵੀ ਦਰਜ ਕਰ ਲਿਆ ਗਿਆ ਹੈ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਖੋਰਾ ਕਲਾਂ ਵਿਖੇ ਬਤੌਰ ਪ੍ਰਿੰਸੀਪਲ ਸੇਵਾ ਨਿਭਾਅ ਰਹੇ ਧਰਮਵੀਰ ਸੈਣੀ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕਰਨ `ਤੇ ਪੁਲਿਸ ਨੇ ਸਕੂਲ ਦੇ ਚਾਰ ਅਧਿਆਪਕਾਂ ਤੋਂ ਇਲਾਵਾ ਡੀ. ਟੀ. ਐਫ ਦੇ ਜਿ਼ਲ੍ਹਾ ਪ੍ਰਧਾਨ ਖਿਲਾਫ ਮੁਕਦਮਾ ਦਰਜ ਕਰ ਲਿਆ ਹੈ।