ਸਾਲ 2024 ਦੇ ਅਖੀਰ ਤੱਕ ਔਰਤਾਂ ਦੇ ਖਾਤਿਆਂ ਵਿੱਚ ਆ ਜਾਵੇਗਾ 1 ਹਜ਼ਾਰ ਰੁਪਇਆ : ਗੁਰਪ੍ਰੀਤ ਕੌਰ ਮਾਨ
ਦੁਆਰਾ: Punjab Bani ਪ੍ਰਕਾਸ਼ਿਤ :Thursday, 04 July, 2024, 03:26 PM

ਸਾਲ 2024 ਦੇ ਅਖੀਰ ਤੱਕ ਔਰਤਾਂ ਦੇ ਖਾਤਿਆਂ ਵਿੱਚ ਆ ਜਾਵੇਗਾ 1 ਹਜ਼ਾਰ ਰੁਪਇਆ : ਗੁਰਪ੍ਰੀਤ ਕੌਰ ਮਾਨ
ਜਲੰਧਰ, 4 ਜੁਲਾਈ : ਸਾਲ 2024 ਦੇ ਅੰਤ ਤੱਕ ਔਰਤਾਂ ਦੇ ਖਾਤਿਆਂ ਵਿੱਚ ਆ ਜਾਵੇਗਾ 1 ਹਜ਼ਾਰ ਰੁਪਇਆ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਪੰਜਾਬ ਦੀ ਧਰਮ ਪਤਨੀ ਡਾ. ਗੁਰਪ੍ਰੀਤ ਕੌਰ ਮਾਨ ਨੇ ਕਿਹਾ ਕਿ ਜਿਸ ਤਰ੍ਹਾਂ 600 ਯੂਨਿਟ ਦੋ ਮਹੀਨੇ ਦੇ ਅਤੇ ਪ੍ਰਤੀ ਮਹੀਨਾ 300 ਯੂਨਿਟ ਬਿਜਲੀ ਮੁਫ਼ਤ ਦੇਣ ਦਾ ਵਾਅਦਾ ਪੂਰਾ ਕੀਤਾ ਗਿਆ ਹੈ ਉੇਸੇ ਤਰ੍ਹਾਂ ਔਰਤਾਂ ਨੂੰ 1 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਵੀ ਪੂਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਲੋਕਾਂ ਦੀ ਸੇਵਾ ਲਈ ਪੂਰੀ ਤਨਦੇਹੀ ਨਾਲ ਕੰਮ ਹੀ ਨਹੀਂ ਕਰ ਰਹੇ ਹਨ ਬਲਕਿ ਆਮ ਲੋਕਾਂ ਲਈ ਹੀ ਹਰ ਭਲਾਈ ਦਾ ਕੰਮ ਕਰਨ ਲੱਗੇ ਹੋਏ ਹਨ।
