ਹਰਿਆਣਾ ਸਰਕਾਰ ਨੇ ਕੀਤਾ 10ਵੀਂ-12ਵੀਂ `ਚ 60 ਫੀਸਦੀ ਨੰਬਰ ਲੈਣ ਵਾਲੇ ਬੱਚਿਆਂ ਨੂੰ ਸਰਕਾਰੀ ਬੱਸ `ਚ ਮੁਫ਼ਤ ਸਫ਼ਰ ਦੇਣ ਦਾ ਫ਼ੈਸਲਾ

ਦੁਆਰਾ: Punjab Bani ਪ੍ਰਕਾਸ਼ਿਤ :Thursday, 04 July, 2024, 02:10 PM

ਹਰਿਆਣਾ ਸਰਕਾਰ ਨੇ ਕੀਤਾ 10ਵੀਂ-12ਵੀਂ `ਚ 60 ਫੀਸਦੀ ਨੰਬਰ ਲੈਣ ਵਾਲੇ ਬੱਚਿਆਂ ਨੂੰ ਸਰਕਾਰੀ ਬੱਸ `ਚ ਮੁਫ਼ਤ ਸਫ਼ਰ ਦੇਣ ਦਾ ਫ਼ੈਸਲਾ
ਹਰਿਆਣਾ : ਹਰਿਆਣਾ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਬੱਚਿਆਂ ਦੀ ਹੌਂਸਲਾ ਅਫਜਾਈ ਕਰਨ, ਉਨ੍ਹਾਂ ਨੂੰ ਪੜ੍ਹਾਈ ਵਿਚ ਮੱਲ੍ਹਾਂ ਮਾਰਨ ਅਤੇ ਹੋਣਹਾਰ ਵਿਦਿਆਰਥੀਆਂ ਦਾ ਡਾਟਾ ਇਕੱਠਾ ਕਰਨ ਦੇ ਉਦੇਸ਼ ਦੇ ਚਲਦਿਆਂ ਜਿਹੜੇ ਵੀ ਵਿਦਿਆਰਥੀ 10ਵੀਂ ਤੇ 12ਵੀਂ ਜਮਾਤ ਵਿਚ 60 ਫੀਸਦੀ ਨੰਬਰ ਲੈਣਗੇ ਨੂੰ ਹਰਿਆਣਾ ਰੋਡਵੇਜ਼ ਦੀਆਂ ਬਸਾਂ ਵਿਚ ਮੁਫ਼ਤ ਸਫਰ ਕਰਨ ਦਿੱਤਾ ਜਾਵੇਗਾ। ਇਥੇ ਹੀ ਬਸ ਨਹੀਂ ਇਹ ਸਹੂਲਤ ਪਾਉਣ ਵਾਲੇ ਵਿਦਿਆਰੀਆਂ ਨੂੰ ਸੂਬਾ ਸਰਕਾਰ ਵਲੋਂ ਹੈਪੀ ਕਾਰਡ ਵੀ ਦਿੱਤਾ ਜਾਵੇਗਾ ਤਾਂ ਜੋ 500 ਕਿਲੋਮੀਟਰ ਤੱਕ ਦਾ ਮੁਫ਼ਤ ਸਫਰ ਕੀਤਾ ਜਾ ਸਕੇ।