ਬਰਫ ਦੇ ਤੋਦੇ ਡਿੱਗਣ ਕਾਰਨ ਸ਼ਰਧਾਲੂਆਂ ਵਿੱਚ ਮਚਿਆ ਹੜਕੰਪ
ਦੁਆਰਾ: Punjab Bani ਪ੍ਰਕਾਸ਼ਿਤ :Monday, 01 July, 2024, 10:04 AM

ਬਰਫ ਦੇ ਤੋਦੇ ਡਿੱਗਣ ਕਾਰਨ ਸ਼ਰਧਾਲੂਆਂ ਵਿੱਚ ਮਚਿਆ ਹੜਕੰਪ
– ਕੇਦਾਰਨਾਥ ਜਾ ਰਹੇ ਸ਼ਰਧਾਲੂਆਂ ਵਿੱਚ ਸਹਿਮ
ਦਿਲੀ , 30 ਜੂਨ
ਧਾਰਮਿਕ ਧਾਤਰਾ ਸ੍ਰੀ ਕੇਦਾਰਨਾਥ ਧਾਮ ਦੇ ਨੇੜੇ ਅੱਜ ਉਸ ਸਮੇ ਸ਼ਰਧਾਲੂਆਂਵਿੱਚ ਹੜਕੰਪ ਮਚ ਗਿਆ, ਜਦੋ ਬਰਫ ਦੇ ਵੱਡੇ ਵੱਡੇ ਤੋਦੇ ਡਿੱਗਣੇ ਸ਼ੁਰੂ ਹੋਏ। ਇਸ ਦੋਰਾਨ ਕੋਈ ਜਾਨੀ ਮਾਲੀ ਨੁਕਸਾਨ ਤੋ ਬਚਾਅ ਰਿਹਾ। ਉਤਰਾਖੰਡ ਵਿੱਚ ਯਮੁਨੋਤਰੀ, ਗੰਗੋਤਰੀ, ਕੇਦਾਰਨਾਥ ਤੇ ਬਦਰੀਨਾਥ ਆਧਾਰਿਤ ਚਾਰ ਧਾਮ ਯਾਤਰਾ ਅਜੇ ਵੀ ਜਾਰੀ ਹੋਣ ਕਾਰਨ ਕੇਦਾਰਨਾਥ ਮੰਦਰ ’ਚ ਵੱਡੀ ਗਿਣਤੀ ਸ਼ਰਧਾਲੂ ਪਹੁੰਚ ਰਹੇ ਹਨ। ਇਸ ਘਟਨਾ ਦੌਰਾਨ ਬਰਫ ਦਾ ਵੱਡਾ ਹਿੱਸਾ ਤੇਜ਼ੀ ਨਾਲ ਪਹਾੜ ਤੋਂ ਤਿਲਕਦਾ ਹੋਇਆ ਦਿਖਾਈ ਦਿੱਤਾ ਅਤੇ ਇੱਕ ਡੂੰਘੀ ਖੱਡ ’ਚ ਡਿੱਗ ਕੇ ਰੁਕ ਗਿਆ। ਰੁਦਰਪ੍ਰਯਾਗ ਜ਼ਿਲ੍ਹੇ ਦੇ ਆਫ਼ਤ ਪ੍ਰਬੰਧਨ ਅਧਿਕਾਰੀ ਨੰਦਰ ਸਿੰਘ ਰਜਵਾੜ ਨੇ ਕਿਹਾ ਕਿ ਇਸ ਘਟਨਾ ’ਚ ਕੋਈ ਜਾਨੀ-ਮਾਲੀ ਨੁਕਸਾਨ ਨਹੀਂ ਹੋਇਆ ਹੈ ਅਤੇ ਕੇਦਾਰਨਾਥ ਘਾਟੀ ਸਮੇਤ ਸਾਰਾ ਇਲਾਕਾ ਸੁਰੱਖਿਅਤ ਹੈ।
