ਦੀਨਾਨਗਰ ਰੇਲਵੇ ਸਟੇਸ਼ਨ ਦੇ ਨੇੜੇ ਗੁਰੂ ਨਾਨਕ ਮੁਹੱਲਾ ਵਿਖੇ ਵਿਖੇ ਦਿਖੇ ਦੋ ਸ਼ੱਕੀ ਵਿਅਕਤੀ

ਦੁਆਰਾ: Punjab Bani ਪ੍ਰਕਾਸ਼ਿਤ :Monday, 01 July, 2024, 09:44 AM

ਦੀਨਾਨਗਰ ਰੇਲਵੇ ਸਟੇਸ਼ਨ ਦੇ ਨੇੜੇ ਗੁਰੂ ਨਾਨਕ ਮੁਹੱਲਾ ਵਿਖੇ ਵਿਖੇ ਦਿਖੇ ਦੋ ਸ਼ੱਕੀ ਵਿਅਕਤੀ
ਦੀਨਾਨਗਰ : ਪਿਛਲੇ ਕੁੱਝ ਦਿਨਾਂ ਤੋਂ ਵੱਖ ਵੱਖ ਥਾਵਾਂ ਤੇ ਵਰਦੀ ਪਾਈ ਅਤੇ ਬਿਨਾਂ ਵਰਦੀ ਦੇ ਬੈਗ ਚੁੱਕੀ ਵਿਅਕਤੀਆਂ ਦੇ ਦਿਖਾਈ ਦੇਣ ਦੇ ਮਾਮਲੇ ਲਗਾਤਾਰ ਜੋਰਦਾਰ ਤਰੀਕੇ ਨਾਲ ਸਾਹਮਣੇ ਆਉਂਦੇ ਜਾ ਰਹੇ ਹਨ ਦੇ ਚਲਦਿਆਂ ਬੀਤੀ ਦੇਰ ਰਾਤ ਦੀਨਾਨਾਗਰ ਰੇਲਵੇ ਸਟੇਸ਼ਨ ਦੇ ਨੇੜੇ ਗੁਰੂ ਨਾਨਕ ਨਗਰ ਮੁਹੱਲਾ ਵਿਖੇ ਦੋ ਸ਼ੱਕੀ ਵਿਅਕਤੀਆਂ ਦੇ ਦੇਖੇ ਜਾਣ ਬਾਰੇ ਰੌਲਾ ਪਿਆ ਹੋਇਆ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿਨ੍ਹਾਂ ਦੋ ਸ਼ੱਕੀ ਵਿਅਕਤੀ ਨੂੰ ਉਪਰੋਕਤ ਥਾਂ ਤੇ ਵੇਖਿਆ ਗਿਆ ਹੈ ਵੱਲੋਂ ਆਪਣੇ ਮੂੰਹ ਬੰਨੇ ਹੋਏ ਸਨ ਅਤੇ ਆਪਣੇ ਪਿੱਠਾਂ `ਤੇ ਪਿੱਠੂ ਬੈਗ ਪਾਏ ਹੋਏ ਸਨ।ਜਿਸਦੇ ਚਲਦਿਆਂ ਸੂਚਨਾ ਮਿਲਦਿਆਂ ਹੀ ਦੀਨਾਨਗਰ ਪੁਲਸ ਵੱਲੋਂ ਰਾਤ ਸਮੇਂ ਵਿਚ ਹੀ ਵੱਡੇ ਪੱਧਰ `ਤੇ ਇਲਾਕੇ ਅੰਦਰ ਸਰਚ ਮੁਹਿੰਮ ਚਲਾਈ ਗਈ। ਇਸ ਘਟਨਾ ਨੂੰ ਲੈ ਕੇ ਥਾਣਾ ਮੁਖੀ ਦੀਨਾਨਗਰ ਕਰਿਸ਼ਮਾ ਨੇ ਗੱਲਬਾਤ ਦੌਰਾਨ ਕਿਹਾ ਕਿ ਬੀਤੀ ਰਾਤ ਕਿਸੇ ਵੱਲੋਂ ਕੰਟਰੋਲ ਰੂਮ ਤੇ ਜਾਣਕਾਰੀ ਦਿੱਤੀ ਗਈ ਸੀ ਜਿਸ ਤੋਂ ਬਾਅਦ ਪੁਲਸ ਵੱਲੋਂ ਪੂਰੇ ਇਲਾਕੇ ਅੰਦਰ ਸਰਚ ਅਭਿਆਨ ਚਲਾਇਆ ਗਿਆ ਹੈ। ਬਾਕੀ ਇਲਾਕੇ ਅੰਦਰ ਥਾਂ-ਥਾਂ `ਤੇ ਪੁਲਸ ਵੱਲੋਂ ਪੂਰੀ ਨਜ਼ਰ ਬਣਾਈ ਹੋਈ ਹੈ।